ਸੁਸ਼ਮਾ ਦੇ ਲੋਕਸਭਾ ਚੋਣਾਂ ਨਾ ਲੜ੍ਹਨ ਦੇ ਫੈਸਲੇ ਦੀ ਪਤੀ ਕੌਸ਼ਲ ਨੇ ਕੀਤੀ ਸ਼ਾਲਾਘਾ

Wednesday, Nov 21, 2018 - 01:10 PM (IST)

ਨਵੀਂ ਦਿੱਲੀ-ਭਾਜਪਾ ਦੀ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੁਆਰਾ ਅਗਲਾ ਲੋਕ ਸਭਾ ਚੋਣਾਂ ਨਾ ਲੜਨ ਦੇ ਐਲਾਨ ਨੂੰ ਲੈ ਕੇ ਜਿੱਥੇ ਇੱਕ ਪਾਸੇ ਤਾਂ ਰਾਜਨੀਤਿਕ ਗਲਿਆਰੇ 'ਚ ਅਟਕਲਾਂ ਤੇਜ਼ ਹੋ ਗਈਆਂ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਪਤਨੀ ਦੇ ਇਸ ਫੈਸਲੇ ਦੀ ਸਿਫਤ ਕੀਤੀ ਹੈ ਅਤੇ ਇਸ 'ਤੇ ਖੁਸ਼ੀ ਜਤਾਈ ਹੈ। ਸਵਰਾਜ ਕੌਸ਼ਲ ਨੇ ਸੁਸ਼ਮਾ ਦੇ ਐਲਾਨ ਤੋਂ ਬਾਅਦ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ,'' ਹੁਣ ਹੋਰ ਚੋਣਾਂ ਨਾ ਲੜਨ ਦੇ ਫੈਸਲੇ ਦੇ ਲਈ ਧੰਨਵਾਦ ਮੈਡਮ! ਸਵਰਾਜ ਦੇ ਟਵੀਟ ਕੀਤਾ ਕਿ ਮੈਨੂੰ ਯਾਦ ਹੈ ਕਿ ਇਕ ਸਮੇਂ ਮਿਲਖਾ ਸਿੰਘ ਨੂੰ ਵੀ ਰੁਕਣਾ ਪਿਆ ਸੀ। ਇਹ ਦੌੜ 1977 ਤੋਂ ਸ਼ੁਰੂ ਹੋਈ ਸੀ ਅਤੇ ਇਸ ਹੁਣ 41 ਸਾਲ ਹੋ ਗਏ ਹਨ।

PunjabKesari

ਹੁਣ ਤੱਕ ਤੁਸੀਂ 11 ਚੋਣਾ ਲੜ ਚੁੱਕੇ ਹੋ ਅਤੇ ਸਿਰਫ ਦੋ ਵਾਰ 1991 ਅਤੇ 2004 'ਚ ਚੋਣਾਂ ਨਹੀਂ ਲੜੇ, ਕਿਉਂਕਿ ਪਾਰਟੀ ਨੇ ਤੁਹਾਨੂੰ ਚੋਣਾਂਵੀ ਮੈਦਾਨ 'ਚ ਨਹੀਂ ਖੜ੍ਹਨ ਦਿੱਤਾ। ਮੈਂ ਪਿਛਲੇ 46 ਸਾਲਾਂ ਤੋਂ ਤੁਹਾਡੇ ਪਿੱਛੇ ਭੱਜ ਰਿਹਾ ਹਾਂ, ਹੁਣ ਮੈ 19 ਸਾਲ ਦਾ ਨਹੀਂ ਹਾਂ। ਹੁਣ ਤਾਂ ਮੈਨੂੰ ਵੀ ਸਾਹ ਚੜ੍ਹਨ ਲੱਗਿਆ ਹੈ।

ਸੁਸ਼ਮਾ ਸਵਰਾਜ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਵੈਸੇ ਤਾਂ ਮੇਰਾ ਚੋਣਾਂਵੀ ਉਮੀਦਵਾਰੀ ਤੈਅ ਕਰਨ ਦਾ ਆਧਿਕਾਰ ਮੇਰੀ ਪਾਰਟੀ ਦਾ ਹੈ ਪਰ ਸਿਹਤ ਕਾਰਨਾਂ ਤੋਂ ਮੈ ਆਪਣਾ ਮਨ ਬਣਾ ਲਿਆ ਹੈ ਕਿ ਮੈ ਹੁਣ ਲੋਕ ਸਭਾ ਚੋਣਾਂ ਨਹੀਂ ਲੜਾਂਗੀ। ਉਨ੍ਹਾਂ ਨੇ ਕਿਹਾ ਹੈ ਕਿ ਦਸੰਬਰ 2016 'ਚ ਗੁਰਦਾ ਟਰਾਂਸਪਲਾਂਟ ਕਰਨ ਤੋਂ ਬਾਅਦ ਮੈਨੂੰ ਡਾਕਟਰਾਂ ਨੇ ਧੂੜ ਤੋਂ ਬਚਣ ਲਈ ਸਲਾਹ ਦਿੱਤੀ ਹੈ। ਇਸ ਕਾਰਨ ਮੈ ਪਿਛਲੇ ਇਕ ਸਾਲ ਤੋਂ ਚੁਣਾਂਵੀ ਸਭਾਵਾਂ 'ਚ ਵੀ ਭਾਗ ਨਹੀਂ ਲੈ ਰਹੀ ਹਾਂ। ਮੈ ਸਿਹਤ ਕਾਰਨਾਂ ਤੋਂ ਖੁਲੇ ਸਥਾਨਾਂ ਤੇ ਆਯੋਜਿਤ ਪ੍ਰੋਗਰਾਮਾਂ 'ਚ ਸ਼ਾਮਿਲ ਨਹੀਂ ਹੋ ਸਕਦੀ ਹਾਂ।

PunjabKesari

ਸੁਸ਼ਮਾ ਦਾ ਰਾਜਨੀਤਿਕ ਸਫਰ-
ਸੁਸ਼ਮਾ 2009 ਤੋਂ ਹੀ ਲੋਕ ਸਭਾ 'ਚ ਮੱਧ ਪ੍ਰਦੇਸ਼ ਦੇ ਵਿਦਿਸ਼ਾ ਸੰਸਦ ਖੇਤਰ ਦੀ ਨੁਮਾਇੰਦਗੀ ਕਰ ਰਹੀ ਹੈ। ਭਾਜਪਾ ਨੇਤਾ ਦੇ ਨਾਂ ਦੇਸ਼ ਚ ਸਭ ਤੋਂ ਨੌਜਵਾਨ ਕੈਬਨਿਟ ਮੰਤਰੀ ਬਣਨ ਦਾ ਵੀ ਰਿਕਾਰਡ ਹੈ। ਉਹ ਹਰਿਆਣਾ ਸਰਕਾਰ 'ਚ 1977 'ਚ ਸਿਰਫ 25 ਸਾਲਾਂ ਦੀ ਉਮਰ 'ਚ ਕੈਬਨਿਟ ਮੰਤਰੀ ਬਣੀ ਸੀ। ਉਨ੍ਹਾਂ ਨੇ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਿਲ ਹੈ। ਸਵਰਾਜ ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਸੀ। ਇਸ ਤੋਂ ਪਹਿਲਾਂ ਇੰਦਰਾਂ ਗਾਂਧੀ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇਹ ਜ਼ਿੰਮੇਵਾਰੀ ਨਿਭਾਈ ਸੀ। ਸਵਰਾਜ ਤਿੰਨ ਵਾਰ ਰਾਜ ਸਭਾ ਮੈਂਬਰ ਅਤੇ ਆਪਣੇ ਗ੍ਰਹਿ ਰਾਜ ਹਰਿਆਣਾ ਦੀ ਵਿਧਾਨ ਸਭਾ 'ਚ ਦੋ ਵਾਰ ਮੈਂਬਰ ਰਹਿ ਚੁੱਕੀ ਹੈ।

ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ 'ਚ ਉਨ੍ਹਾਂ ਨੇ ਸੂਚਨਾ ਪ੍ਰਸਾਰਣ ਮੰਤਰਾਲੇ, ਸਿਹਤ ਮੰਤਰਾਲੇ, ਸੰਸਦੀ ਕਾਰਜ ਮੰਤਰੀ ਸਮੇਤ ਵੱਖ-ਵੱਖ ਮੰਤਰਾਲਿਆਂ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਦੇ ਰੂਪ 'ਚ ਸੰਭਾਲੀ ਸੀ। ਉਨ੍ਹਾਂ ਨੇ 1999 'ਚ ਬੇਲਾਰੀ ਲੋਕ ਸਭਾ ਚੋਣਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵਿਰੁੱਧ ਲੜਿਆ ਸੀ ਪਰ ਉਹ ਇਹ ਚੋਣ ਸੋਨੀਆ ਗਾਂਧੀ ਦੇ ਹੱਥੋਂ ਹਾਰ ਗਈ ਸੀ। ਸੁਸ਼ਮਾ ਨੂੰ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਲਾਲ ਕ੍ਰਿਸ਼ਣ ਅਡਵਾਨੀ ਦਾ ਨਜ਼ਦੀਕੀ ਸਮਝਿਆ ਜਾਂਦਾ ਹੈ।

PunjabKesari


Iqbalkaur

Content Editor

Related News