ਪਤਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ ਪਤੀ ਨੂੰ 2 ਸਾਲ ਦੀ ਕੈਦ,ਜ਼ੁਰਮਾਨਾ

Saturday, Mar 17, 2018 - 11:38 AM (IST)

ਪਤਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ ਪਤੀ ਨੂੰ 2 ਸਾਲ ਦੀ ਕੈਦ,ਜ਼ੁਰਮਾਨਾ

ਪਾਣੀਪਤ — ਆਪਣੇ ਪਤੀ ਤੇ ਕੇਸ ਦਰਜ ਕਰਵਾਉਣ ਤੋਂ ਬਾਅਦ ਵੱਖ ਰਹਿ ਰਹੀ ਪਤਨੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਪਤੀ ਨੂੰ ਮੁਲਜ਼ਮ ਕਰਾਰ ਦਿੰਦੇ ਹੋਏ ਅਦਾਲਤ ਨੇ ਦੋ ਸਾਲ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ। ਇਨ੍ਹਾਂ ਵਿਚੋਂ 15 ਹਜ਼ਾਰ ਪਤਨੀ ਨੂੰ ਹਰਜ਼ਾਨਾ ਵਜੋਂ ਦਿੱਤਾ ਗਿਆ। ਦੋਸ਼ੀ ਨੇ 20 ਹਜ਼ਾਰ ਕੋਰਟ ਵਿਚ ਜਮ੍ਹਾ ਕਰਵਾ ਦਿੱਤੇ ਹਨ। ਇਹ ਫੈਸਲਾ ਵਾਧੂ ਜ਼ਿਲਾ ਅਤੇ ਸੈਸ਼ਨ ਜੱਜ ਸ਼ਸ਼ੀਬਾਲਾ ਚੌਹਾਨ ਨੇ ਸੁਣਾਇਆ ਹੈ। ਰਸਾਲਪੁਰ ਪਿੰਡ ਦੀ 25 ਸਾਲ ਦੀ ਵਿਆਹੁਤਾ ਨੇ ਆਪਣੇ ਪਤੀ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।


Related News