ਪਤੀ ਨੇ ਬਚਪਨ ਦੇ ਪ੍ਰੇਮੀ ਨਾਲ ਕਰਵਾਇਆ ਪਤਨੀ ਦਾ ਵਿਆਹ, ਪਿਤਾ ਨਾਲ ਰਹੇਗਾ 2 ਸਾਲਾ ਮਾਸੂਮ
Thursday, Aug 01, 2024 - 01:45 PM (IST)
ਲਖੀਸਰਾਏ- ਬਿਹਾਰ ਦੇ ਲਖੀਸਰਾਏ ਜ਼ਿਲ੍ਹੇ 'ਚ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਪਤੀ ਨੇ ਆਪਣੀ ਪਤਨੀ ਦਾ ਹੱਥ ਉਸ ਦੇ ਬਚਪਨ ਦੇ ਪ੍ਰੇਮੀ ਨੂੰ ਸੌਂਪ ਦਿੱਤਾ। ਇਸ ਵਿਆਹ ਨਾਲ ਪ੍ਰੇਮੀ ਅਤੇ ਪ੍ਰੇਮਿਕਾ ਦੋਵੇਂ ਕਾਫ਼ੀ ਖੁਸ਼ ਹਨ ਪਰ ਪ੍ਰੇਮਿਕਾ ਨੂੰ ਆਪਣੇ 2 ਸਾਲ ਦੇ ਬੱਚੇ ਨੂੰ ਛੱਡਣ ਦਾ ਕਾਫ਼ੀ ਦੁੱਖ ਹੈ। ਦੱਸਿਆ ਜਾ ਰਿਹਾ ਹੈ ਕਿ ਅਮਹਰਾ ਥਾਣਾ ਖੇਤਰ ਦੇ ਰਾਮਨਗਰ ਦੀ ਰਹਿਣ ਵਾਲੀ ਖੁਸ਼ਬੂ ਦਾ ਬਚਪਨ ਤੋਂ ਹੀ ਪਿੰਡ ਦੇ ਚੰਦਨ ਕੁਮਾਰ ਨਾਲ ਪ੍ਰੇਮ ਪ੍ਰਸੰਗ ਸੀ। ਪਰਿਵਾਰ ਵਾਲਿਆਂ ਨੇ ਤਿੰਨ ਸਾਲ ਪਹਿਲਾਂ ਖੁਸ਼ਬੂ ਦਾ ਵਿਹ ਰਾਜੇਸ਼ ਨਾਲ ਕਰਵਾ ਦਿੱਤਾ। ਵਿਆਹ ਦੇ ਬਾਅਦ ਵੀ ਖੁਸ਼ਬੂ ਅਤੇ ਚੰਦਨ ਮਿਲਦੇ ਰਹੇ। ਮੰਗਲਵਾਰ 30 ਜੁਲਾਈ ਨੂੰ ਚੰਦਨ ਆਪਣੀ ਪ੍ਰੇਮਿਕਾ ਖੁਸ਼ਬੂ ਨੂੰ ਮਿਲਣ ਉਸ ਦੇ ਘਰ ਆ ਪਹੁੰਚਿਆ। ਜਿੱਥੇ ਖੁਸ਼ਬੂ ਦੇ ਪਤੀ ਰਾਜੇਸ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਚੰਦਨ ਨੂੰ ਫੜ ਲਿਆ। ਇਸ ਤੋਂ ਬਾਅਦ ਪਤੀ ਰਾਜੇਸ਼ ਕੁਮਾਰ ਨੇ ਪਿੰਡ ਵਾਲਿਆਂ ਦੇ ਸਾਹਮਣੇ ਹੀ ਖੁਸ਼ਬੂ ਅਤੇ ਚੰਦਨ ਦਾ ਵਿਆਹ ਕਰਵਾ ਦਿੱਤਾ। ਖੁਸ਼ਬੂ ਨੇ ਲਿਖਤੀ 'ਚ ਦਿੱਤਾ ਕਿ ਉਸ ਦਾ 2 ਸਾਲ ਦਾ ਬੱਚਾ ਆਪਣੇ ਪਿਤਾ ਰਾਜੇਸ਼ ਕੁਮਾਰ ਨਾਲ ਰਹੇਗਾ। ਨਾਲ ਹੀ ਰਾਜੇਸ਼ ਕੁਮਾਰ ਦੀ ਚੱਲ-ਅਚੱਲ ਜਾਇਦਾਦ 'ਤੇ ਉਸ ਦਾ ਕੋਈ ਅਧਿਕਾਰ ਨਹੀਂ ਰਹੇਗਾ।
ਪ੍ਰੇਮੀ ਚੰਦਨ ਕੁਮਾਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਖੁਸ਼ਬੂ ਨੂੰ ਪਿਆਰ ਕਰਦਾ ਸੀ ਪਰ ਖੁਸ਼ਬੂ ਦੇ ਪਿਤਾ ਅਤੇ ਮਾਂ ਕਾਰਨ ਉਸ ਦਾ ਵਿਆਹ ਨਹੀਂ ਹੋ ਸਕਿਆ। ਇਸ ਦੇ ਬਾਵਜੂਦ ਉਹ ਫ਼ੋਨ 'ਤੇ ਗੱਲਬਾਤ ਕਰਦੇ ਰਹੇ। ਚੰਦਨ ਦਾ ਕਹਿਣਾ ਹੈ ਕਿ ਉਹ ਖੁਸ਼ਬੂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ। ਉੱਥੇ ਹੀ ਖੁਸ਼ਬੂ ਦਾ ਕਹਿਣਾ ਹੈ ਕਿ ਉਹ ਆਪਣੀ ਪਤੀ ਰਾਜੇਸ਼ ਨਾਲ ਹੀ ਰਹਿਣਾ ਚਾਹੁੰਦੀ ਸੀ ਪਰ ਪਤੀ ਨੇ ਉਸ ਨੂੰ ਚੰਦਨ ਨਾਲ ਮਿਲਦੇ ਹੋਏ ਦੇਖ ਲਿਆ ਸੀ, ਜਿਸ ਤੋਂ ਬਾਅਦ ਪਤੀ ਰਾਜੇਸ਼ ਨੇ ਉਸ ਨੂੰ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਉੱਥੇ ਹੀ ਖੁਸ਼ਬੂ ਦੇ ਪਹਿਲੇ ਪਤੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋਹਾਂ ਵਿਚਾਲੇ ਹਮੇਸ਼ਾ ਗੱਲਬਾਤ ਹੁੰਦੀ ਸੀ। ਵਿਆਹ ਤੋਂ ਬਾਅਦ ਜਦੋਂ ਉਸ ਦੀ ਪਤਨੀ ਖੁਸ਼ਬੂ ਸਹੁਰੇ ਆਈ ਤਾਂ ਪੁੱਛਣ 'ਤੇ ਕਹਿੰਦੀ ਸੀ ਕਿ ਆਪਣੇ ਮਾਤਾ-ਪਿਤਾ ਨਾਲ ਗੱਲ ਕਰਦੀ ਹੈ ਪਰ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਪਿੰਡ ਦੇ ਹੀ ਇਕ ਨੌਜਵਾਨ ਚੰਦਨ ਨਾਲ ਗੱਲਬਾਤ ਕਰਦੀ ਹੈ। ਇਸ ਦੌਰਾਨ ਉਸ ਨੇ ਗੁੱਸੇ 'ਚ ਆ ਕੇ ਖੁਸ਼ਬੂ ਦੇ 4-5 ਵਾਰ ਮੋਬਾਇਲ ਵੀ ਤੋੜ ਦਿੱਤਾ ਪਰ ਆਖ਼ਿਰ 'ਚ ਉਸ ਨੇ ਦੋਹਾਂ ਦਾ ਵਿਆਹ ਕਰਵਾ ਦੇਣਾ ਹੀ ਠੀਕ ਸਮਝਿਆ। ਦੋਵੇਂ ਖੁਸ਼ ਰਹਿਣ। ਉੱਥੇ ਹੀ ਰਾਜੇਸ਼ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੰਸ਼ ਨੂੰ ਅੱਗੇ ਵਧਾਉਣ ਲਈ 2 ਸਾਲ ਦੇ ਬੱਚੇ ਦਾ ਪਾਲਣ-ਪੋਸ਼ਣ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8