ਪਤੀ ਨੇ ਪੁਗਾਇਆ ਵਿਆਹ ਤੋਂ ਪਹਿਲਾਂ ਕੀਤਾ ਵਾਅਦਾ, ਪਤਨੀ ਨੂੰ ਤੋਹਫ਼ੇ ''ਚ ਦਿੱਤਾ ''ਚੰਨ ਦਾ ਟੁਕੜਾ''

Friday, Sep 08, 2023 - 05:54 AM (IST)

ਪਤੀ ਨੇ ਪੁਗਾਇਆ ਵਿਆਹ ਤੋਂ ਪਹਿਲਾਂ ਕੀਤਾ ਵਾਅਦਾ, ਪਤਨੀ ਨੂੰ ਤੋਹਫ਼ੇ ''ਚ ਦਿੱਤਾ ''ਚੰਨ ਦਾ ਟੁਕੜਾ''

ਨੈਸ਼ਨਲ ਡੈਸਕ: ਤੁਸੀਂ ਕਿਸੇ ਪ੍ਰੇਮੀ ਨੂੰ ਆਪਣੀ ਪ੍ਰੇਮੀਕਾ ਲਈ ਚੰਨ-ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕਰਦਿਆਂ ਤਾਂ ਅਕਸਰ ਸੁਣਾਇਆ ਹੋਵੇਗਾ ਪਰ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਕੀਤਾ ਇਹ ਵਾਅਦਾ ਸੱਚਮੁੱਚ ਹੀ ਪੁਗਾ ਦਿੱਤਾ। ਉਸ ਨੇ ਆਪਣੀ ਪਤਨੀ ਨੂੰ ਵਿਆਹ ਤੋਂ ਬਾਅਦ ਪਹਿਲੇ ਜਨਮ ਦਿਨ 'ਤੇ ਹੀ  'ਚੰਨ ਦਾ ਟੁਕੜਾ' ਤੋਹਫ਼ੇ ਵਿਚ ਦਿੱਤਾ। ਦਰਅਸਲ, ਪੱਛਮੀ ਬੰਗਾਲ ਦੇ ਝਾਰਗ੍ਰਾਮ ਜ਼ਿਲ੍ਹੇ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਜਨਮਦਿਨ 'ਤੇ ਚੰਦਰਮਾ 'ਤੇ ਜ਼ਮੀਨ ਦਾ ਇਕ ਪਲਾਟ ਤੋਹਫ਼ੇ ਵਿਚ ਦਿੱਤਾ ਹੈ। ਸੰਜੇ ਮਹਿਤੋ, ਜਿਸ ਨੇ 10,000 ਰੁਪਏ ਵਿਚ ਚੰਨ 'ਤੇ ਇਕ ਏਕੜ ਜ਼ਮੀਨ ਖਰੀਦੀ ਹੈ, ਨੇ ਕਿਹਾ ਕਿ ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਅਨੁਮਿਕਾ ਨੂੰ ਚੰਨ ਦਾ ਟੁਕੜਾ ਲਿਆ ਕੇ ਦੇਣ ਦਾ ਵਾਅਦਾ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਤੋਂ NCR ਦਾ ਹਵਾਈ ਸਫ਼ਰ ਹੋਵੇਗਾ ਸਸਤਾ; ਸਿਰਫ਼ 999 ਰੁਪਏ ਦੀ ਹੋਵੇਗੀ ਟਿਕਟ: CM ਮਾਨ

ਸੰਜੇ ਮਹਿਤਾ ਨੇ ਕਿਹਾ ਕਿ ਅਸੀਂ ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸੀ ਤੇ ਪਿਛਲੇ ਅਪ੍ਰੈਲ ਵਿਚ ਅਸੀਂ ਵਿਆਹ ਕਰਵਾ ਲਿਆ। ਮੈਂ ਉਸ ਨੂੰ ਚੰਦਰਮਾ ਲਿਆਉਣ ਦਾ ਵਾਅਦਾ ਕੀਤਾ ਸੀ। ਮੈਂ ਉਸ ਵਾਅਦੇ 'ਤੇ ਖਰਾ ਨਹੀਂ ਉਤਰ ਸਕਿਆ। ਪਰ ਹੁਣ ਉਸ ਨੇ ਆਪਣੀ ਪਤਨੀ ਅਨੁਮਿਕਾ ਦੇ ਜਨਮ ਦਿਨ 'ਤੇ ਆਪਣਾ ਵਾਅਦਾ ਨਿਭਾਉਂਦਿਆਂ ਉਸ ਨੂੰ ਚੰਨ ਦੀ ਟੁਕੜਾ ਤੋਹਫ਼ੇ ਵਿਚ ਦੇ ਦਿੱਤਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਉਸ ਪੈਸੇ ਨਾਲ ਕੁਝ ਹੋਰ ਲਿਆ ਸਕਦਾ ਸੀ, ਮਹਿਤੋ ਨੇ ਕਿਹਾ, "ਹਾਂ, ਮੈਂ ਲਿਆ ਸਕਦਾ ਸੀ। ਪਰ ਚੰਦਰਮਾ ਸਾਡੇ ਦੋਹਾਂ ਦਿਲਾਂ ਵਿਚ ਇਕ ਖਾਸ ਥਾਂ ਰੱਖਦਾ ਹੈ। ਇਸ ਲਈ, ਇਕ ਵਿਆਹੁਤਾ ਜੋੜੇ ਵਜੋਂ ਉਸ ਦੇ ਪਹਿਲੇ ਜਨਮਦਿਨ 'ਤੇ, ਮੈਂ ਇਸ ਤੋਂ ਵਧੀਆ ਕੁਝ ਨਹੀਂ ਸੋਚ ਸਕਿਆ।" ਹਾਲਾਂਕਿ ਜੋੜਾ ਸਰੀਰਕ ਤੌਰ 'ਤੇ ਆਪਣੀ ਚੰਦਰਮਾ ਦੀ ਜ਼ਮੀਨ 'ਤੇ ਨਹੀਂ ਜਾ ਸਕਦਾ, ਪਰ ਉਹ ਦੋਵੇਂ ਅਕਸਰ ਆਪਣੇ ਬਗੀਚੇ ਵਿਚ ਬੈਠ ਕੇ ਚੰਦਰਮਾ ਵੱਲ ਦੇਖਦੇ ਹਨ ਅਤੇ ਉਸ ਨਾਲ ਸਬੰਧ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਫ਼ਾਈ ਸੇਵਕ ਦੀ ਤਨਖ਼ਾਹ 'ਚੋਂ ਹਿੱਸਾ ਲੈ ਰਿਹਾ ਸੀ ਨਗਰ ਨਿਗਮ ਸੁਪਰਵਾਈਜ਼ਰ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਦਰਯਾਨ-3 ਦੀ ਸਫ਼ਲਤਾ ਤੋਂ ਮਿਲੀ ਪ੍ਰੇਰਨਾ

ਮਹਿਤੋ ਨੇ ਕਿਹਾ ਕਿ ਅਜਿਹਾ ਤੋਹਫਾ ਖਰੀਦਣ ਦੀ ਪ੍ਰੇਰਨਾ ਭਾਰਤ ਦੇ ਸਫ਼ਲ ਚੰਦਰਯਾਨ-3 ਮਿਸ਼ਨ ਤੋਂ ਬਾਅਦ ਮਿਲੀ। ਇਸ ਮਿਸ਼ਨ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਪਤਨੀ ਨਾਲ ਕੀਤੇ ਵਾਅਦੇ ਨੂੰ ਨਿਭਾਅ ਸਕਦਾ ਹੈ। ਸਾਡੇ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਪਹਿਲੇ ਜਨਮਦਿਨ 'ਤੇ, ਮੈਂ ਸੋਚਿਆ ਕਿ ਕਿਉਂ ਨਾ ਉਸ ਨੂੰ ਚੰਦਰਮਾ 'ਤੇ ਇਕ ਪਲਾਟ ਗਿਫਟ ਕਰ ਦਿੱਤਾ ਜਾਵੇ। ਉਸ ਨੇ ਆਪਣੇ ਦੋਸਤ ਦੀ ਮਦਦ ਨਾਲ ਲੂਨਾ ਸੁਸਾਇਟੀ ਇੰਟਰਨੈਸ਼ਨਲ ਰਾਹੀਂ ਜ਼ਮੀਨ ਖਰੀਦੀ। ਇਸ ਸਾਰੀ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ ਕਰੀਬ ਇਕ ਸਾਲ ਦਾ ਸਮਾਂ ਲੱਗਿਆ। ਮਹਿਤੋ ਨੇ ਆਪਣੀ ਪਤਨੀ ਦੇ ਜਨਮ ਦਿਨ 'ਤੇ ਉਸ ਨੂੰ ਚੰਦਰਮਾ 'ਤੇ ਜ਼ਮੀਨ ਖਰੀਦਣ ਦਾ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਸੌਂਪਿਆ। 

ਇਹ ਖ਼ਬਰ ਵੀ ਪੜ੍ਹੋ - ਅਜਨਾਲਾ 'ਚ ਮਾਈਨਿੰਗ ਅਧਿਕਾਰੀਆਂ 'ਤੇ ਹੋਇਆ ਹਮਲਾ, ਸਰਕਾਰੀ ਗੱਡੀ ਦੀ ਭੰਨਤੋੜ, 3 ਇੰਸਪੈਕਟਰ ਜ਼ਖ਼ਮੀ

ਸੁਸ਼ਾਂਤ ਸਿੰਘ ਰਾਜਪੂਤ ਸਣੇ ਕਈ ਭਾਰਤੀ ਖਰੀਦ ਚੁੱਕੇ ਨੇ ਚੰਨ 'ਤੇ ਪਲਾਟ

ਹਾਲਾਂਕਿ ਬਾਹਰੀ ਪੁਲਾੜ ਦੀ ਨਿੱਜੀ ਮਲਕੀਅਤ ਵਿਹਾਰਕ ਤੌਰ 'ਤੇ ਸੰਭਵ ਨਹੀਂ ਹੈ, ਪਰ ਤੋਹਫ਼ੇ ਦੇਣ ਵਾਲੀਆਂ ਵੈੱਬਸਾਈਟਾਂ ਅਜੇ ਵੀ 'ਚੰਨ ਦੀ ਜ਼ਮੀਨ ਦੇ ਟੁਕੜੇ ਵੇਚਦੀਆਂ ਹਨ' ਅਤੇ ਉਹਨਾਂ ਨੂੰ 'ਖਰੀਦਣ' ਦੇ ਇੱਛੁਕ ਲੋਕਾਂ ਨੂੰ 'ਸਰਟੀਫ਼ਿਕੇਟ' ਪ੍ਰਦਾਨ ਕਰਦੀਆਂ ਹਨ। ਭਾਰਤ ਦੀ ਇਤਿਹਾਸਕ ਸਫਲਤਾ ਤੋਂ ਪਹਿਲਾਂ ਵੀ ਭਾਰਤੀ ਚੰਦਰਮਾ 'ਤੇ ਜ਼ਮੀਨ ਖਰੀਦਣ ਲਈ ਉਤਸ਼ਾਹਤ ਰਹੇ ਹਨ। 2020 ਵਿਚ, ਰਾਜਸਥਾਨ ਦੇ ਅਜਮੇਰ ਦੇ ਰਹਿਣ ਵਾਲੇ ਧਰਮਿੰਦਰ ਅਨੀਜਾ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਚੰਦਰਮਾ 'ਤੇ ਤਿੰਨ ਏਕੜ ਜ਼ਮੀਨ ਤੋਹਫ਼ੇ ਵਿਚ ਦਿੱਤੀ। 2018 ਵਿਚ, ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਚੰਦਰਮਾ 'ਤੇ ਜ਼ਮੀਨ ਖਰੀਦਣ ਦਾ ਦਾਅਵਾ ਕੀਤਾ ਸੀ। ਬੋਧ ਗਯਾ ਦੇ ਵਸਨੀਕ ਨੀਰਜ ਕੁਮਾਰ ਨੇ ਵੀ ਅਭਿਨੇਤਾ ਸ਼ਾਹਰੁਖ ਖਾਨ ਅਤੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਤੋਂ ਪ੍ਰੇਰਿਤ ਹੋ ਕੇ ਆਪਣੇ ਜਨਮ ਦਿਨ 'ਤੇ ਚੰਦਰਮਾ 'ਤੇ ਇਕ ਏਕੜ ਜ਼ਮੀਨ ਖਰੀਦੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News