ਪਤਨੀ-ਬੱਚਿਆਂ ਨਾਲ ਸਹੁਰੇ ਘਰੋਂ ਪਰਤ ਰਿਹਾ ਸੀ ਸ਼ਖ਼ਸ, ਰਾਹ ''ਚ ਹੋਇਆ ਝਗੜਾ ਤੇ ਫਿਰ...
Tuesday, Jan 14, 2025 - 11:18 AM (IST)
ਕੋਟਾ- ਇਕ ਸ਼ਖ਼ਸ ਨੇ ਆਪਣੀ ਪਤਨੀ ਨਾਲ ਝਗੜੇ ਮਗਰੋਂ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਨੇ 10 ਘੰਟਿਆਂ ਦੀ ਮੁਸ਼ੱਕਤ ਮਗਰੋਂ ਸ਼ਖ਼ਸ ਦੀ ਲਾਸ਼ ਬਰਾਮਦ ਕੀਤੀ। ਇਹ ਘਟਨਾ ਰਾਜਸਥਾਨ ਦੇ ਕੋਟਾ ਦੀ ਹੈ। ਦਰਅਸਲ ਸਹੁਰੇ ਤੋਂ ਵਾਪਸ ਆ ਰਹੇ ਸ਼ਖ਼ਸ ਨੇ ਰਸਤੇ ਵਿਚ ਕਾਰ ਰੋਕ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਕੋਟਾ ਜ਼ਿਲ੍ਹੇ ਦੇ ਚੇਚਟ ਕਸਬੇ ਦੇ ਵਾਸੀ ਰਘੂਨੰਦਨ ਉਰਫ਼ ਨਿੱਕੀ (28) ਦੀ ਲਾਸ਼ ਸੋਮਵਾਰ ਸਵੇਰੇ ਬਰਾਮਦ ਕੀਤੀ ਗਈ ਅਤੇ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਸ ਮੁਤਾਬਕ ਰਘੂਨੰਦਨ ਦੇ ਨਹਿਰ ਵਿਚ ਛਾਲ ਮਾਰਨ ਮਗਰੋਂ ਉਸ ਦੀ ਪਤਨੀ ਪਿੰਕੀ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ।
ਜਾਣਕਾਰੀ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ ਪਰ ਰਾਤ ਹੋਣ ਕਾਰਨ ਰੈਸਕਿਊ ਆਪ੍ਰੇਸ਼ਨ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਘਟਨਾ ਵਾਲੀ ਥਾਂ ਤੋਂ ਕਰੀਬ 2 ਕਿਲੋਮੀਟਰ ਦੂਰ ਲਾਸ਼ ਬਰਾਮਦ ਕੀਤੀ ਗਈ। ਪੁਲਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਅਤੇ ਜਾਂਚ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNS) ਦੀ ਧਾਰਾ 194 ਤਹਿਤ ਕੇਸ ਦਰਜ ਕੀਤਾ।
ਭਜਨ ਮੰਡਲੀਆ ਲਈ ਢੋਲਕ ਵਜਾਉਣ ਵਾਲੇ ਰਘੂਨੰਦਨ ਨੇ ਐਤਵਾਰ ਨੂੰ ਪਰਿਵਾਰਕ ਵਿਵਾਦ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਕੀਤਾ ਸੀ ਪਰ ਬਾਅਦ ਵਿਚ ਪੋਸਟ ਹਟਾ ਦਿੱਤੀ। ਰਘੂਨੰਦਨ ਦੇ ਪਿਤਾ ਨੇ ਦੱਸਿਆ ਉਹ ਡਾਂਸਰ ਦਾ ਕੰਮ ਕਰਦਾ ਸੀ। ਪਿੰਕੀ ਦੇ ਪਹਿਲੇ ਵਿਆਹ ਵਿਚੋਂ ਤਿੰਨ ਬੱਚੇ ਸਨ, ਜੋ ਜੋੜੇ ਨਾਲ ਰਹਿ ਰਹੇ ਸਨ।