ਫਿਲਮ ਦੇਖਣ ਗਿਆ ਸੀ ਪਰਿਵਾਰ, ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਗਏ ਚੋਰ

Wednesday, Feb 04, 2026 - 12:22 AM (IST)

ਫਿਲਮ ਦੇਖਣ ਗਿਆ ਸੀ ਪਰਿਵਾਰ, ਘਰੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਗਏ ਚੋਰ

ਨਵੀਂ ਦਿੱਲੀ- ਇੱਥੇ ਵਿਵੇਕ ਵਿਹਾਰ ਥਾਣਾ ਇਲਾਕੇ ਦੇ ਜਵਾਲਾ ਨਗਰ ਵਿਚ ਰਹਿਣ ਵਾਲਾ ਇਕ ਪਰਿਵਾਰ ਫ਼ਿਲਮ ਦੇਖਣ ਗਿਆ ਸੀ। ਜਦੋਂ ਉਹ ਫ਼ਿਲਮ ਦੇਖ ਕੇ ਵਾਪਸ ਆਇਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਚੋਰ ਕਰੀਬ 27 ਤੋਲੇ ਸੋਨੇ ਦੇ ਗਹਿਣੇ ਅਤੇ 7 ਲੱਖ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ ਹਨ। ਪੀੜਤ ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਮੌਕੇ ਤੋਂ ਕ੍ਰਾਈਮ ਅਤੇ ਫੋਰੈਂਸਿਕ ਟੀਮ ਨੇ ਸੁਰਾਗ ਇਕੱਠੇ ਕੀਤੇ ਹਨ। ਪੀੜਤ ਪਰਿਵਾਰ ਦੇ ਬਿਆਨਾਂ ’ਤੇ ਵਿਵੇਕ ਵਿਹਾਰ ਪੁਲਸ ਨੇ ਚੋਰੀ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਘਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਕੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ। ਪੁਲਸ ਮਾਮਲਾ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਭਾਲ ਕਰ ਰਹੀ ਹੈ।


author

Rakesh

Content Editor

Related News