ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ ਮਾਂ ਤੇ ਭੈਣ-ਭਰਾ ਦੀ ਜਾਨ

Tuesday, Feb 03, 2026 - 05:20 PM (IST)

ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ ਮਾਂ ਤੇ ਭੈਣ-ਭਰਾ ਦੀ ਜਾਨ

ਮੈਲਬੌਰਨ (ਏਜੰਸੀ) : ਆਸਟ੍ਰੇਲੀਆ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 13 ਸਾਲਾ ਲੜਕੇ, ਆਸਟਿਨ ਐਪਲਬੀ ਨੇ ਆਪਣੀ ਬਹਾਦਰੀ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਵਹਿ ਗਏ ਆਪਣੇ ਪਰਿਵਾਰ ਨੂੰ ਬਚਾਉਣ ਲਈ ਇਹ ਬੱਚਾ ਲਗਾਤਾਰ 4 ਘੰਟੇ ਤੈਰ ਕੇ ਕੰਢੇ ਪਹੁੰਚਿਆ ਅਤੇ ਮਦਦ ਲਈ ਗੁਹਾਰ ਲਗਾਈ।

ਇਹ ਵੀ ਪੜ੍ਹੋ: ਫ਼ੌਜੀਆਂ ਨੇ ਕੀਤਾ ਰੇਪ, ਇਰਾਨ 'ਚ ਔਰਤਾਂ ਨਾਲ ਅਜਿਹੀ ਦਰਿੰਦਗੀ ਕਿ ਸੁਣ ਕੰਬ ਜਾਵੇ ਰੂਹ

ਕਿਵੇਂ ਵਾਪਰਿਆ ਹਾਦਸਾ?

ਪਰਥ ਦਾ ਰਹਿਣ ਵਾਲਾ ਐਪਲਬੀ ਪਰਿਵਾਰ ਪੱਛਮੀ ਆਸਟ੍ਰੇਲੀਆ ਦੇ ਕੁਇੰਡਾਲਪ ਵਿਖੇ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਨੂੰ 47 ਸਾਲਾ ਜੋਆਨ ਐਪਲਬੀ ਆਪਣੇ ਤਿੰਨ ਬੱਚਿਆਂ—ਆਸਟਿਨ (13), ਬਿਊ (12) ਅਤੇ ਗ੍ਰੇਸ (8)—ਨਾਲ ਕਾਇਆਕਿੰਗ ਅਤੇ ਪੈਡਲ ਬੋਰਡਿੰਗ ਕਰ ਰਹੀ ਸੀ। ਅਚਾਨਕ ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਕਾਰਨ ਪੂਰਾ ਪਰਿਵਾਰ ਸਮੁੰਦਰ ਦੇ ਵਿਚਕਾਰ ਡੂੰਘੇ ਪਾਣੀ ਵੱਲ ਵਹਿ ਗਿਆ।

ਇਹ ਵੀ ਪੜ੍ਹੋ: ਅਮਰੀਕੀ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਖਿੱਚੀ ਤਿਆਰੀ

ਮਾਂ ਦਾ ਔਖਾ ਫੈਸਲਾ ਅਤੇ ਬੱਚੇ ਦੀ ਬਹਾਦਰੀ

ਜਦੋਂ ਸਥਿਤੀ ਬੇਕਾਬੂ ਹੋ ਗਈ, ਤਾਂ ਮਾਂ ਜੋਆਨ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਆਸਟਿਨ ਨੂੰ ਮਦਦ ਲਿਆਉਣ ਲਈ ਕੰਢੇ ਵੱਲ ਜਾਣ ਲਈ ਕਿਹਾ। ਆਸਟਿਨ ਨੇ ਪਹਿਲਾਂ ਇੱਕ ਇਨਫਲੇਟੇਬਲ ਕਾਇਆਕ (ਹਵਾ ਵਾਲੀ ਕਿਸ਼ਤੀ) ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਪਾਣੀ ਭਰਨ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੀ ਲਾਈਫ ਜੈਕਟ ਉਤਾਰ ਦਿੱਤੀ ਤਾਂ ਜੋ ਉਹ ਤੇਜ਼ੀ ਨਾਲ ਤੈਰ ਸਕੇ ਅਤੇ ਲਗਭਗ 4 ਕਿਲੋਮੀਟਰ ਦਾ ਸਫਰ ਤੈਰ ਕੇ ਤੈਅ ਕੀਤਾ। ਆਸਟਿਨ ਨੇ ਦੱਸਿਆ, "ਲਹਿਰਾਂ ਬਹੁਤ ਉੱਚੀਆਂ ਸਨ ਅਤੇ ਮੇਰੇ ਕੋਲ ਲਾਈਫ ਜੈਕਟ ਵੀ ਨਹੀਂ ਸੀ। ਮੈਂ ਸਿਰਫ਼ ਇਹੀ ਸੋਚ ਰਿਹਾ ਸੀ ਕਿ ਬੱਸ ਤੈਰਦੇ ਰਹਿਣਾ ਹੈ। ਜਦੋਂ ਮੈਂ ਕੰਢੇ ਪਹੁੰਚਿਆ, ਤਾਂ ਮੈਂ ਡਿੱਗ ਗਿਆ।"

ਇਹ ਵੀ ਪੜ੍ਹੋ: ਟਲੇਗੀ ਜੰਗ, ਜਾਂ ਹੋਰ ਵਧੇਗਾ ਖ਼ਤਰਾ ? ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੋਇਆ ਈਰਾਨ

10 ਘੰਟੇ ਪਾਣੀ ਵਿੱਚ ਰਿਹਾ ਪਰਿਵਾਰ

ਆਸਟਿਨ ਵੱਲੋਂ ਸ਼ਾਮ 6 ਵਜੇ ਅਲਾਰਮ ਵਜਾਉਣ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਰਾਤ 8:30 ਵਜੇ ਇੱਕ ਹੈਲੀਕਾਪਟਰ ਨੇ ਮਾਂ ਅਤੇ ਬਾਕੀ 2 ਬੱਚਿਆਂ ਨੂੰ ਕੰਢੇ ਤੋਂ 14 ਕਿਲੋਮੀਟਰ ਦੂਰ ਸਮੁੰਦਰ ਵਿੱਚ ਲੱਭ ਲਿਆ। ਉਹ ਲਗਭਗ 10 ਘੰਟੇ ਪਾਣੀ ਵਿੱਚ ਰਹੇ ਅਤੇ ਇੱਕ ਪੈਡਲ ਬੋਰਡ ਦੇ ਸਹਾਰੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ: ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ

ਪੁਲਸ ਵੱਲੋਂ ਸ਼ਲਾਘਾ

ਪੁਲਸ ਇੰਸਪੈਕਟਰ ਜੇਮਸ ਬ੍ਰੈਡਲੇ ਨੇ ਆਸਟਿਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦੇ ਹੌਸਲੇ ਨੇ ਹੀ ਅੱਜ ਉਸ ਦੇ ਪਰਿਵਾਰ ਦੀ ਜਾਨ ਬਚਾਈ ਹੈ। ਮਾਂ ਜੋਆਨ ਨੇ ਭਾਵੁਕ ਹੁੰਦਿਆਂ ਕਿਹਾ, "ਮੇਰੇ 3 ਬੱਚੇ ਹਨ ਅਤੇ ਤਿੰਨੋਂ ਸੁਰੱਖਿਅਤ ਹਨ, ਮੇਰੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ।"

ਰਾਹਤ ਦੀ ਗੱਲ ਇਹ ਰਹੀ ਕਿ ਚਾਰਾਂ ਦੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਨਹੀਂ ਪਈ।

ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News