ਬੰਟੀ ਬੈਂਸ ਨੇ ਪਤਨੀ ਨਾਲ ਨਿਭਾਈ ‘ਛਿਟੀਆਂ’ ਖੇਡਣ ਦੀ ਰਸਮ, ਸੋਸ਼ਲ ਮੀਡੀਆ ’ਤੇ ਵੀਡੀਓ ਹੋ ਰਿਹਾ ਵਾਇਰਲ
Friday, Jan 30, 2026 - 12:57 PM (IST)
ਮਨੋਰੰਜਨ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਆਪਣੀ ਪਤਨੀ ਨਾਲ ਇਕ ਖ਼ਾਸ ਵੀਡੀਓ ਕਾਰਨ ਸੁਰਖੀਆਂ ਵਿਚ ਹਨ। ਹਾਲ ਹੀ ਵਿਚ ਬੰਟੀ ਬੈਂਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਪਤਨੀ ਨਾਲ ‘ਛਿਟੀਆਂ’ ਮਾਰਨ ਦੀ ਰਵਾਇਤੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਵਿਆਹ ਦੀਆਂ ਰੌਣਕਾਂ ਵਿਚ ਪਰਿਵਾਰਕ ਮੈਂਬਰ ਆਏ ਨਜ਼ਰ ਜਾਣਕਾਰੀ ਅਨੁਸਾਰ, ਇਹ ਵੀਡੀਓ ਬੰਟੀ ਬੈਂਸ ਦੇ ਮਾਮੇ ਦੇ ਪੁੱਤਰ ਦੇ ਵਿਆਹ ਦੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੰਟੀ ਬੈਂਸ ਅਤੇ ਉਨ੍ਹਾਂ ਦੀ ਪਤਨੀ ਇਕ ਨਵ-ਵਿਆਹੀ ਜੋੜੀ ਦੇ ਵਾਂਗ ਇਕ-ਦੂਜੇ ਨੂੰ ਛਿਟੀਆਂ ਮਾਰਨ ਦੀ ਰਸਮ ਨਿਭਾਅ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਉੱਥੇ ਮੌਜੂਦ ਸਨ, ਜੋ ਇਸ ਰਸਮ ਦਾ ਆਨੰਦ ਮਾਣ ਰਹੇ ਸਨ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਲੋਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਬੰਟੀ ਬੈਂਸ ਦਾ ਸ਼ਾਨਦਾਰ ਵਰਕ ਫ੍ਰੰਟ ਜ਼ਿਕਰਯੋਗ ਹੈ ਕਿ ਬੰਟੀ ਬੈਂਸ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿਚ ਬਹੁਤ ਸਰਗਰਮ ਹਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਕਈ ਸੁਪਰਹਿੱਟ ਗੀਤ ਲਿਖੇ ਹਨ, ਜਿਨ੍ਹਾਂ ਵਿਚ 'ਤੀਜੇ ਵੀਕ', 'ਬੂ ਭਾਬੀਏ', 'ਕੋਕਾ ਗਾਨੀ', 'ਮਿਰਚਾਂ' ਅਤੇ 'ਬੇਵਫਾ ਕੋਕਾ' ਵਰਗੇ ਚਰਚਿਤ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਨਵੇਂ ਗਾਇਕਾਂ ਨੂੰ ਇੰਡਸਟਰੀ ਵਿਚ ਪੇਸ਼ ਕੀਤਾ ਹੈ, ਜਿਸ ਵਿਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਦਾ ਨਾਂ ਵੀ ਸ਼ਾਮਲ ਹੈ।
