ਦਾਜ ''ਚ ਕਾਰ ਨਾ ਮਿਲਣ ''ਤੇ ਪਤੀ ਨੇ ਦਿੱਤਾ ਤਿੰਨ ਤਲਾਕ

Monday, Feb 03, 2020 - 01:53 AM (IST)

ਦਾਜ ''ਚ ਕਾਰ ਨਾ ਮਿਲਣ ''ਤੇ ਪਤੀ ਨੇ ਦਿੱਤਾ ਤਿੰਨ ਤਲਾਕ

ਗਵਾਲੀਅਰ— ਤਿੰਨ ਤਲਾਕ 'ਤੇ ਰੋਕ ਦਾ ਕਾਨੂੰਨ ਆਉਣ ਤੋਂ ਬਾਅਦ ਵੀ ਇਥੇ 26 ਸਾਲਾ ਇਕ ਔਰਤ ਨੂੰ ਉਸ ਦੇ ਪਤੀ ਨੇ ਦਾਜ 'ਚ ਕਾਰ ਨਾ ਮਿਲਣ 'ਤੇ ਤਿੰਨ ਤਲਾਕ (ਤਲਾਕ-ਏ-ਬਿੱਦਤ) ਬੋਲ ਕੇ ਘਰੋਂ ਕੱਢ ਦਿੱਤਾ। ਔਰਤ ਦਾ ਵਿਆਹ ਅਪ੍ਰੈਲ 2016 'ਚ ਝਾਂਸੀ ਨਿਵਾਸੀ ਆਦਿਲ ਖਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਔਰਤ ਨੂੰ ਦਾਜ 'ਚ ਕਾਰ ਲਿਆਉਣ ਲਈ ਤੰਗ ਕੀਤਾ ਜਾਣ ਲੱਗਾ। ਇਸ ਦੌਰਾਨ ਉਨ੍ਹਾਂ ਦੇ ਇਕ ਪੁੱਤਰ ਵੀ ਹੋਇਆ। ਦਾਜ 'ਚ ਕਾਰ ਨਾ ਮਿਲਣ 'ਤੇ ਉਸ ਨਾਲ ਮਾਰਕੁੱਟ ਹੋਣ ਲੱਗੀ ਅਤੇ ਉਸ ਦਾ ਸਹੁਰਾ ਅਤੇ ਦਿਓਰ ਉਸ ਨਾਲ ਛੇੜਛਾੜ ਵੀ ਕਰਨ ਲੱਗੇ। ਅਖੀਰ ਉਹ 4 ਮਹੀਨੇ ਪਹਿਲਾਂ ਆਪਣੇ ਬੇਟੇ ਨੂੰ ਲੈ ਕੇ ਗਵਾਲੀਅਰ ਆਪਣੇ ਪੇਕੇ ਆ ਗਈ। 28 ਜਨਵਰੀ ਨੂੰ ਆਦਿਲ ਆਪਣੇ ਪਿਤਾ ਨਾਲ ਗਵਾਲੀਅਰ ਪੁੱਜਾ ਅਤੇ ਜ਼ੁਬਾਨੀ ਰੂਪ 'ਚ ਤਿੰਨ ਤਲਾਕ ਦੇ ਕੇ ਰਿਸ਼ਤਾ ਖਤਮ ਕਰ ਦਿੱਤਾ। ਉਹ ਇਹ ਵੀ ਬੋਲ ਕੇ ਗਿਆ ਕਿ ਦੁਬਾਰਾ ਨਿਕਾਹ ਕਰਨ ਲਈ ਉਸ ਦੇ ਪਿਤਾ ਨਾਲ ਹਲਾਲਾ ਕਰਨਾ ਪਵੇਗਾ।
ਪੁਲਸ ਨੇ ਪੀੜਤ ਔਰਤ ਦੇ ਪਤੀ ਆਦਿਲ ਖਾਨ (28), ਸਹੁਰਾ ਆਜ਼ਾਦ ਖਾਨ ਅਤੇ ਦਿਓਰ ਆਬਿਦ ਖਾਨ ਖਿਲਾਫ ਮੁਸਲਿਮ ਵੂਮੈਨ ਮੈਰਿਜ ਪ੍ਰੋਟੈਕਸ਼ਨ ਐਕਟ 2019 ਤਹਿਤ ਐੱਫ. ਆਈ. ਆਰ. ਦਰਜ ਕੀਤੀ। ਤਿੰਨਾਂ ਦੋਸ਼ੀਆਂ 'ਤੇ ਦਾਜ ਰੋਕੂ ਕਾਨੂੰਨ, ਛੇੜਛਾੜ ਅਤੇ ਮਾਰਕੁੱਟ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।


author

KamalJeet Singh

Content Editor

Related News