ਪਤੀ ਦੇ ਜ਼ਿੰਦਾ ਹੋਣ ਦੀ ਟੁੱਟੀ ਆਸ, ਲਾਸ਼ ਮਿਲਣ ''ਤੇ ਪਤਨੀ ਨੇ ਨਹਿਰ ''ਚ ਮਾਰੀ ਛਾਲ

06/04/2019 6:17:59 PM

ਪਾਨੀਪਤ:ਦੋਸਤ ਨਾਲ ਨਹਿਰ 'ਚ ਨਹਾਉਂਦੇ ਸਮੇਂ ਪਤੀ ਦੇ ਡੁੱਬਣ ਤੋਂ ਬਾਅਦ 4 ਦਿਨਾਂ ਤੱਕ ਪਤੀ ਦੇ ਜ਼ਿੰਦਾ ਹੋਣ ਦੀ ਉਮੀਦ ਲਗਾਈ ਪਤਨੀ ਨਹਿਰ ਕੰਢੇ ਬੈਠੀ ਸੀ। ਜਦੋਂ ਗੌਤਾਖੋਰਾਂ ਨੂੰ ਉਸ ਦੀ ਲਾਸ਼ ਮਿਲੀ ਤਾਂ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਉਦੋਂ ਹੀ ਗੌਤਾਖੋਰਾਂ ਨੇ ਉਸ ਨੂੰ ਬਾਹਰ ਕੱਢ ਲਿਆ। ਮਿਲੀ ਜਾਣਕਾਰੀ ਮੁਤਾਬਕ ਰੋਬਿਨ ਰਜ਼ੀਆ 4 ਦਿਨ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਨਰਵਾਨਾ ਬ੍ਰਾਂਚ ਬਥੇੜਾ ਹੈੱਡ ਤੋਂ ਬਰਾਮਦ ਹੋਇਆ ਹੈ। ਸ਼ੁੱਕਰਵਾਰ ਨੂੰ ਰੋਬਿਨ ਰਜ਼ੀਆ ਲਾਪਤਾ ਹੋ ਗਿਆ ਸੀ। ਸ਼ਨੀਵਾਰ ਨੂੰ ਰੋਬਿਨ ਦੀ ਪਤਨੀ ਨੇ ਹੱਤਿਆ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਉਸ ਦੇ ਦੋਸਤ ਰਚਿਤ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ। ਰਚਿਨ ਨੇ ਦੱਸਿਆ ਕਿ ਰੋਬਿਨ ਨਾਲ ਸ਼ੁੱਕਰਵਾਰ ਨੂੰ ਨਹਿਰ 'ਚ ਨਹਾਉਣ ਲਈ ਗਏ ਸਨ। ਦਬਖੇੜੀ ਤੇ ਜਯੋਤੀਸਰ ਨੇੜੇ ਨਹਿਰ 'ਚ ਨਹਾਉਣ ਲੱਗੇ। ਨਹਾਉਂਦੇ ਸਮੇਂ ਰੋਬਿਨ ਨੇ ਕਿਹਾ ਕਿ ਉਸ ਨੂੰ ਠੰਢ ਲੱਗ ਰਹੀ ਹੈ। ਉਸ ਨੇ ਸਿਗਰਟ ਪੀਣੀ ਹੈ।

ਮੁੜਿਆ ਤਾਂ ਨਹੀਂ ਸੀ ਰੋਬਿਨ-
ਉਹ ਜਯੋਤੀਸਰ ਬੱਸ ਅੱਡੇ ਤੋਂ ਸਿਗਰਟ ਲੈਣ ਚਲਾ ਗਿਆ। ਜਦੋਂ ਉਹ ਵਾਪਸ ਪਹੁੰਚਿਆ ਤਾਂ ਉੱਥੇ ਰੋਬਿਨ ਨਹੀਂ ਮਿਲਿਆ।ਉਸ ਦੇ ਕੱਪੜੇ, ਬੈਗ ਤੇ ਮੋਬਾਈਲ ਉੱਥੇ ਹੀ ਸਨ। ਪਹਿਲਾਂ ਉਸ ਨੇ ਸੋਚਿਆ ਕਿ ਸ਼ਾਇਦ ਕਿਤੇ ਇੱਧਰ-ਉਧਰ ਗਿਆ ਹੋਵੇਗਾ। ਕੁਝ ਦੇਰ ਇੰਤਜ਼ਾਰ ਤੋਂ ਬਾਅਦ ਵੀ ਉਹ ਨਹੀਂ ਆਇਆ। ਰੋਬਿਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਸਦਮੇ 'ਚ ਸੀ। ਸੋਮਵਾਰ ਨੂੰ ਜਿਵੇਂ ਹੀ ਬਥੇੜਾ ਨੇੜਿਓ ਲਾਸ਼ ਮਿਲੀ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਜਯੋਤੀਸਰ ਪੁਲਿਸ ਚੌਕੀ ਇੰਚਾਰਜ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨਹਿਰ 'ਚੋਂ ਕੱਢ ਕੇ ਕਬਜ਼ੇ 'ਚ ਲੈ ਲਈ ਹੈ। ਪੁਲਿਸ ਨੇ ਸੀਨ ਆਫ਼ ਕ੍ਰਾਈਮ ਟੀਮ ਨੂੰ ਮੌਕੇ 'ਤੇ ਇਤਲਾਹ ਕਰ ਸਬੂਤ ਇਕੱਠੇ ਕੀਤੇ ਅਤੇ ਅੱਜ ਭਾਵ ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ। 


Iqbalkaur

Content Editor

Related News