ਪਤੀ ਨੇ ਪਤਨੀ ਸਮੇਤ 2 ਮਾਸੂਮ ਬੱਚਿਆਂ ਨੂੰ ਜ਼ਿੰਦਾ ਸਾੜਿਆ

Thursday, Jun 13, 2019 - 10:10 PM (IST)

ਪਤੀ ਨੇ ਪਤਨੀ ਸਮੇਤ 2 ਮਾਸੂਮ ਬੱਚਿਆਂ ਨੂੰ ਜ਼ਿੰਦਾ ਸਾੜਿਆ

ਏਟਾ: ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ 'ਚ ਕੋਤਵਾਲੀ ਦਿਹਾਤੀ ਖੇਤਰ 'ਚ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇਕ ਸਿਰਫਿਰੇ ਪਤੀ ਨੇ ਆਪਣੀ ਪਤਨੀ ਤੇ 2 ਮਾਸੂਮ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਪਿੱਛੋਂ ਪਤੀ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਵੀਰਵਾਰ ਦੱਸਿਆ ਕਿ ਉਦੇਪੁਰ ਵਾਸੀ ਅਵਤੇਸ਼ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਜਿਸ ਕਾਰਨ ਦੋਹਾਂ ਦਰਮਿਆਨ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਬੁੱਧਵਾਰ ਰਾਤ ਨੂੰ ਵੀ ਦੋਹਾਂ ਦਰਮਿਆਨ ਝਗੜਾ ਹੋਇਆ। ਇਸ ਪਿੱਛੋਂ ਪਤੀ ਨੇ ਆਪਣੀ ਪਤਨੀ ਕਾਂਤੀ ਦੇਵੀ ਤੇ 4 ਸਾਲ ਦੇ ਪੁੱਤਰ ਲਵਿਸ਼ ਤੇ ਢਾਈ ਸਾਲ ਦੀ ਬੇਟੀ ਆਰਤੀ ਨੂੰ ਸੁੱਤੇ ਸਮੇਂ ਬੈੱਡ ਨਾਲ ਬੰਨ੍ਹ ਦਿੱਤਾ ਤੇ ਮਿੱੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਉਸ ਤੋਂ ਬਾਅਦ ਉਸ ਨੇ ਕਮਰੇ ਨੂੰ ਬਾਹਰੋਂ ਤਾਲਾ ਲਾ ਦਿੱਤਾ ਤੇ ਘਰ ਦੇ ਮੁਖ ਗੇਟ ਨੂੰ ਵੀ ਬਾਹਰੋਂ ਜਿੰਦਰਾ ਮਾਰ ਦਿੱਤਾ। ਘਰ ਨੂੰ ਅੱਗ ਲੱਗੀ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।ਮੌਕੇ 'ਤੇ ਪਹੁੰਚ ਕੇ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਪੁੱਜੀ ਤਾਂ ਤਿੰਨਾਂ ਦੀਆਂ ਲਾਸ਼ਾਂ ਸੁਆਹ ਬਣ ਚੁੱਕੀਆਂ ਸਨ। ਪੁਲਸ ਸਰਗਰਮੀ ਨਾਲ ਪਤੀ ਦੀ ਭਾਲ ਕਰ ਰਹੀ ਹੈ।


Related News