ਨਸ਼ੇੜੀ ਪਿਤਾ ਨੇ ਢਾਈ ਸਾਲਾ ਮਾਸੂਮ ਨਾਲ ਕੀਤਾ ਹੈਵਾਨੀਅਤ ਭਰਿਆ ਕਾਰਾ
Saturday, Nov 10, 2018 - 12:27 PM (IST)
ਕਾਸ਼ੀਪੁਰ— ਰਾਮਨਗਰ ਦੇ ਮੁਹੱਲਾ ਖਤਾੜੀ ਨਿਵਾਸੀ ਲਈਕ ਨਾਂ ਦੇ ਨਸ਼ੇੜੀ ਪਤੀ ਨੇ ਪਹਿਲਾਂ ਪਤਨੀ ਨੂੰ ਕੁੱਟਿਆ ਤੇ ਫਿਰ ਢਾਈ ਸਾਲਾ ਮਾਸੂਮ ਬੱਚੀ ਦੀ ਅੱਖ 'ਚ ਬੀੜੀ ਪਾ ਕੇ ਅੱਖ ਸਾੜ ਦਿੱਤੀ। ਪਤਨੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਤੇ ਬੱਚੀ ਦੀ ਜਾਨ ਬਚਾਈ ਤੇ ਪਤੀ ਖਿਲਾਫ ਥਾਣੇ 'ਚ ਮਾਮਲਾ ਦਰਜ ਕਰਵਾਇਆ।
ਉਸ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਤਕ ਸਭ ਠੀਕ ਚੱਲ ਰਿਹਾ ਸੀ ਪਰ ਬਾਅਦ 'ਚ ਉਸ ਸ਼ਰਾਬ ਪੀ ਕੇ ਉਸ ਨਾਲ ਕੁੱਟ ਮਾਰ ਕਰਨ ਲੱਗ ਗਿਆ। ਉਸ ਨੇ ਦੱਸਿਆ ਕਿ ਉਸ ਅਕਸਰ ਉਸ ਨੂੰ ਆਪਣੇ ਮਾਪਿਆਂ ਤੋਂ ਪੈਸੇ ਮੰਗਣ ਲਈ ਦਬਾਅ ਪਾਉਂਦਾ ਰਿਹਾ ਸੀ ਤੇ ਮਨਾ ਕਰਨ 'ਤੇ ਕੁੱਟਦਾ ਸੀ। ਸ਼ਬਾਨਾ ਨੇ ਪੁਲਸ 'ਚ ਸ਼ਿਕਾਇਤ ਕੀਤੀ ਕਿ 7 ਨਵੰਬਰ ਦੀ ਸ਼ਾਮ ਉਸ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਘਰ ਪਹੁੰਚਿਆ ਤੇ ਕੁੱਟ ਮਾਰ ਕਰਨ ਲੱਗ ਗਿਆ। ਇਸ ਦੌਰਾਨ ਉਸ ਨੇ ਆਪਣੀ ਢਾਈ ਸਾਲਾ ਮਾਸੂਮ ਬੱਚੀ ਦੀ ਖੱਬੀ ਅੱਖ ਨੂੰ ਜਲਦੀ ਬੀੜੀ ਨਾਲ ਸਾੜ ਦਿੱਤਾ, ਕਿਸੇ ਤਰ੍ਹਾਂ ਸ਼ਬਾਨਾ ਆਪਣੀ ਬੱਚੀ ਨੂੰ ਲੈ ਕੇ ਉਥੋਂ ਭੱਜ ਗਈ। ਥਾਣਾ ਇੰਚਾਰਜ ਕੁਲਦੀਪ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
