ਸ਼ਰਾਬ ਪੀਣ ਲਈ ਪਤੀ ਨੇ ਮੰਗੇ 100 ਰੁਪਏ ਤਾਂ ਪਤਨੀ ਨੇ ਪੈਟਰੋਲ ਛਿੜਕ ਲਗਾ ਦਿੱਤੀ ਅੱਗ

Wednesday, Sep 13, 2023 - 03:20 PM (IST)

ਸ਼ਰਾਬ ਪੀਣ ਲਈ ਪਤੀ ਨੇ ਮੰਗੇ 100 ਰੁਪਏ ਤਾਂ ਪਤਨੀ ਨੇ ਪੈਟਰੋਲ ਛਿੜਕ ਲਗਾ ਦਿੱਤੀ ਅੱਗ

ਅਨੂਪਪੁਰ- ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਤੀ ਨੇ ਸ਼ਰਾਬ ਪੀਣ ਲਈ 100 ਰੁਪਏ ਮੰਗੇ ਤਾਂ ਪਤਨੀ ਨੇ ਪੈਸੇ ਦੇਣ ਦੀ ਬਜਾਏ ਉਸ ਦੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਪਤੀ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਫਿਲਹਾਲ ਪਤੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। 

ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ

ਇਹ ਪੂਰਾ ਮਾਮਲਾ ਅਨੂਪਪੁਰ ਜ਼ਿਲ੍ਹੇ ਦੇ ਕੋਤਮਾ ਥਾਣਾ ਖੇਤਰ ਦਾ ਹੈ। 32 ਸਾਲਾ ਅੰਗਦ ਪ੍ਰਸਾਦ ਚੌਧਰੀ ਮਨਮਾਰੀ ਦਾ ਰਹਿਣ ਵਾਲਾ ਹੈ ਅਤੇ ਐੱਸ.ਈ.ਸੀ.ਐੱਲ. ਖਾਨ 'ਚ ਕੰਮ ਕਰਦਾ ਹੈ। ਉਸ ਨੇ ਆਪਣੀ ਪਤਨੀ ਕੇਮਲੀ ਬਾਈ ਤੋਂ 100 ਰੁਪਏ ਮੰਗੇ ਤਾਂ ਪਤਨੀ ਨੇ ਸੋਚਿਆ ਕਿ ਉਸ ਦਾ ਪਤੀ ਮੁੜ ਸ਼ਰਾਬ ਪੀਣ ਲਈ ਪੈਸੇ ਦੀ ਮੰਗ ਕਰ ਰਿਹਾ ਹੈ। ਇਸ ਤੋਂ ਬਾਅਦ ਪਤਨੀ ਨੇ ਪੈਸੇ ਦੇਣ ਦੀ ਬਜਾਏ ਗੁੱਸੇ 'ਚ ਪਤੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪੈਟਰੋਲ ਹਮਲੇ ਨਾਲ ਪਤਨੀ ਅੰਗਦ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦਾ ਇਲਾਜ ਜ਼ਿਲ੍ਹਾ ਹਸਪਤਾਲ ਅਨੂਪਪੁਰ 'ਚ ਚੱਲ ਰਿਹਾ ਹੈ। ਉੱਥੇ ਹੀ ਇਸ ਮਾਮਲੇ 'ਚ ਪਤਨੀ ਨੇ ਪਤੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਤੀ ਪੂਰੇ ਸਮੇਂ ਨਸ਼ੇ 'ਚ ਰਹਿੰਦਾ ਹੈ। ਉਹ ਸ਼ਰਾਬ ਪੀਣ ਲਈ 100 ਰੁਪਏ ਮੰਗ ਰਿਹਾ ਸੀ। ਜਦੋਂ ਮੈਂ 100 ਰੁਪਏ ਨਹੀਂ ਦਿੱਤੇ ਤਾਂ ਖ਼ੁਦ ਨੇ ਪੈਟਰੋਲ ਸੁੱਟ ਕੇ ਆਪਣੇ ਆਪ ਨੂੰ ਅੱਗ ਲਗਾ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News