ਆਇਸ਼ਾ ਖ਼ੁਦਕੁਸ਼ੀ ਮਾਮਲੇ ''ਚ ਕੋਰਟ ਨੇ ਪਤੀ ਆਰਿਫ਼ ਨੂੰ ਸੁਣਾਈ 10 ਸਾਲ ਦੀ ਸਜ਼ਾ

04/29/2022 1:10:41 PM

ਗੁਜਰਾਤ- ਅਹਿਮਦਾਬਾਦ ਸੈਸ਼ਨ ਕੋਰਟ ਨੇ ਆਪਣੀ ਪਤਨੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਇਕ ਸ਼ਖ਼ਸ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਆਇਸ਼ਾ ਬਾਨੋ ਮਕਰਾਨੀ ਨੇ ਪਿਛਲੇ ਸਾਲ ਫਰਵਰੀ 'ਚ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਆਰਿਫ਼ ਨੂੰ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਸਜ਼ਾ ਸੁਣਾਈ ਗਈ ਹੈ। 

ਆਇਸ਼ਾ ਨੂੰ ਉਸ ਦੇ ਪਤੀ ਆਰਿਫ਼ ਵਲੋਂ ਲਗਾਤਾਰ ਤੰਗ ਕੀਤਾ ਜਾਂਦਾ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਦਾ ਕਦਮ ਚੁਕਿਆ। ਸਾਬਰਮਤੀ ਨਦੀ 'ਚ ਛਾਲ ਮਾਰਨ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਰਿਕਾਰਡ ਕੀਤੀ ਸੀ, ਜੋ ਉਸ ਨੇ ਆਪਣੇ ਪਰਿਵਾਰ ਨੂੰ ਭੇਜੀ ਸੀ। ਨਾਲ ਹੀ ਆਇਸ਼ਾ ਨੇ ਇਹ ਕਦਮ ਚੁਕਣ ਤੋਂ ਪਹਿਲਾਂ ਆਪਣੇ ਪਤੀ ਨਾਲ ਗੱਲ ਕੀਤੀ ਸੀ। ਅਹਿਮਦਾਬਾਦ ਪੁਲਸ ਨੇ 70 ਮਿੰਟ ਦੀ ਕਾਲ ਰਿਕਾਰਡਿੰਗ ਐਕਸੈੱਸ ਕੀਤਾ ਸੀ, ਜਿਸ 'ਚ ਉਸ ਦੇ ਪਤੀ ਆਰਿਫ਼ ਨੂੰ ਆਇਸ਼ਾ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਜਾਓ ਮਰੋ ਅਤੇ ਮੈਨੂੰ ਆਪਣੀ ਮੌਤ ਦਾ ਵੀਡੀਓ ਭੇਜੋ।' ਦੱਸਣਯੋਗ ਹੈ ਕਿ ਆਇਸ਼ਾ ਨੇ 2018 'ਚ ਆਰਿਫ਼ ਨਾਲ ਵਿਆਹ ਕੀਤਾ ਸੀ ਪਰ ਆਰਿਫ਼ ਉਸ ਨੂੰ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਗ ਕਰਦਾ ਸੀ। ਉਸ ਤੋਂ ਬਾਅਦ 2020 'ਚ ਆਇਸ਼ਾ ਮਾਤਾ-ਪਿਤਾ ਦੇ ਘਰ ਵਾਪਸ ਚਲੀ ਗਈ ਸੀ। ਆਰਿਫ਼ ਨੂੰ ਆਖ਼ਰਕਾਰ ਮਾਚ 2021 'ਚ ਗ੍ਰਿਫ਼ਤਾਰ ਕਰ ਲਿਆ ਗਿਆ।


DIsha

Content Editor

Related News