ਵਿਦੇਸ਼ ਬੈਠੇ ਪਤੀ ਨੇ ਪਤਨੀ ਨੂੰ Video Call ਕਰ ਚੁੱਕ ਲਿਆ ਵੱਡਾ ਕਦਮ, ਅਜੇ 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Wednesday, Oct 29, 2025 - 12:04 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇਕ 24 ਸਾਲਾ ਵਿਅਕਤੀ ਨੇ ਭਾਰਤ 'ਚ ਆਪਣੀ ਨਵਵਿਆਹੁਤਾ ਪਤਨੀ ਨਾਲ ਵੀਡੀਓ ਕਾਲ ਦੌਰਾਨ ਸਾਊਦੀ ਅਰਬ 'ਚ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਸ ਮੁਹੰਮਦ ਅੰਸਾਰੀ ਨੇ 26 ਅਕਤੂਬਰ ਨੂੰ ਰਿਆਦ ਸਥਿਤ ਆਪਣੇ ਘਰ ਫਾਹਾ ਲੈ ਲਿਆ। ਵੀਡੀਓ ਕਾਲ ਦੌਰਾਨ ਉਸ ਦੀ ਪਤਨੀ ਸਾਨੀਆ (21) ਨਾਲ ਤਿੱਖੀ ਬਹਿਸ ਹੋਈ ਸੀ।
ਘਟਨਾ ਤੋਂ ਬਾਅਦ ਉਸ ਦੀ ਪਤਨੀ ਨੇ ਸਾਊਦੀ ਅਰਬ 'ਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ, ਜੋਉਸ ਦੇ ਘਰ ਪਹੁੰਚੇ ਅਤੇ ਉਸ ਨੂੰ ਮ੍ਰਿਤਕ ਵੇਖਿਆ। ਇਕ ਰਿਸ਼ਤੇਦਾਰ ਅਮਜਦ ਅਲੀ ਨੇ ਕਿਹਾ ਕਿ ਲਾਸ਼ ਨੂੰ ਦਫਨਾਉਣ ਲਈ ਮੁਜ਼ੱਫਰਨਗਰ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ ਹੈ। ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਜੋੜੇ ਨੇ ਇਸੇ ਸਾਲ 7 ਅਪ੍ਰੈਲ ਨੂੰ ਭੋਪਾ ਪਿੰਡ 'ਚ ਵਿਆਹ ਕੀਤਾ ਸੀ। ਅੰਸਾਰੀ ਲਗਭਗ ਢਾਈ ਮਹੀਨੇ ਪਹਿਲਾਂ ਕੰਮ ਦੇ ਸਿਲਸਿਲੇ 'ਚ ਸਾਊਦੀ ਅਰਬ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਆਦ ਸਥਿਤ ਭਾਰਤੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪਾਸ ਲਿਆਉਣ ਲਈ ਜ਼ਰੂਰੀ ਦਸਤਾਵੇਜ਼ਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ, ਜਿਸ 'ਚ ਉਹ ਮੁੱਦਾ ਵੀ ਸ਼ਾਮਲ ਹੈ, ਜਿਸ 'ਤੇ ਜੋੜੇ ਵਿਚਾਲੇ ਝਗੜਾ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
