ਹੁਣ ਪਤੀ ਦਾ ਪਤਨੀ ਨੂੰ ਕੁੱਟਣਾ ਕੋਈ ''ਗੁਨਾਹ'' ਨਹੀਂ, ਜਦੋਂ ਤੱਕ..! ਜਾਰੀ ਹੋ ਗਿਆ ਨਵਾਂ ''ਤਾਲੀਬਾਨੀ'' ਫ਼ਰਮਾਨ

Thursday, Feb 19, 2026 - 12:03 PM (IST)

ਹੁਣ ਪਤੀ ਦਾ ਪਤਨੀ ਨੂੰ ਕੁੱਟਣਾ ਕੋਈ ''ਗੁਨਾਹ'' ਨਹੀਂ, ਜਦੋਂ ਤੱਕ..! ਜਾਰੀ ਹੋ ਗਿਆ ਨਵਾਂ ''ਤਾਲੀਬਾਨੀ'' ਫ਼ਰਮਾਨ

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਮਨੁੱਖੀ ਅਧਿਕਾਰਾਂ ਅਤੇ ਖਾਸ ਕਰਕੇ ਔਰਤਾਂ ਦੀ ਆਜ਼ਾਦੀ ਦਾ ਘਾਣ ਕਰਦਿਆਂ ਇੱਕ ਨਵਾਂ ਅਤੇ ਬੇਹੱਦ ਖ਼ਤਰਨਾਕ ਕਾਨੂੰਨ ਲਾਗੂ ਕਰ ਦਿੱਤਾ ਹੈ। ਤਾਲਿਬਾਨ ਦੇ ਸਰਵਉੱਚ ਆਗੂ ਹਿਬਤੁੱਲਾ ਅਖੁੰਦਜ਼ਾਦਾ ਵੱਲੋਂ ਜਾਰੀ ਕੀਤੇ ਗਏ ਇਸ ਨਵੇਂ ਪੀਨਲ ਕੋਡ (ਦੰਡ ਜ਼ਾਬਤੇ) ਵਿੱਚ ਘਰੇਲੂ ਹਿੰਸਾ ਨੂੰ ਕਾਨੂੰਨੀ ਛੋਟ ਦੇ ਦਿੱਤੀ ਗਈ ਹੈ।

ਨਵੇਂ ਕਾਨੂੰਨ ਦੇ ਅਨੁਛੇਦ 30 ਅਤੇ 32 ਦੇ ਅਨੁਸਾਰ, ਇੱਕ ਪਤੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਸਰੀਰਕ ਸਜ਼ਾ ਦੇ ਸਕਦਾ ਹੈ। ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਕੁੱਟਮਾਰ ਨਾਲ ਕੋਈ ਹੱਡੀ ਨਹੀਂ ਟੁੱਟਦੀ ਜਾਂ ਕੋਈ ਖੁੱਲ੍ਹਾ ਜ਼ਖਮ ਨਹੀਂ ਬਣਦਾ, ਉਦੋਂ ਤੱਕ ਪਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਔਰਤ ਅਦਾਲਤ ਵਿੱਚ ਇਹ ਸਾਬਤ ਵੀ ਕਰ ਦਿੰਦੀ ਹੈ ਕਿ ਉਸ 'ਤੇ ਅਤਿ ਦੀ ਹਿੰਸਾ ਹੋਈ ਹੈ ਅਤੇ ਉਸ ਦੀ ਹੱਡੀ ਟੁੱਟੀ ਹੈ, ਤਾਂ ਵੀ ਮੁਲਜ਼ਮ ਪਤੀ ਨੂੰ ਵੱਧ ਤੋਂ ਵੱਧ ਸਿਰਫ਼ 15 ਦਿਨਾਂ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਇਸ ਨਵੇਂ ਜ਼ਾਬਤੇ ਦੇ ਤਹਿਤ, ਜੇਕਰ ਕੋਈ ਔਰਤ ਆਪਣੇ ਪਤੀ ਦੀ ਇਜਾਜ਼ਤ ਤੋਂ ਬਿਨਾਂ ਵਾਰ-ਵਾਰ ਆਪਣੇ ਪੇਕੇ ਘਰ ਜਾਂ ਰਿਸ਼ਤੇਦਾਰਾਂ ਕੋਲ ਜਾਂਦੀ ਹੈ, ਤਾਂ ਉਸ ਨੂੰ ਤਿੰਨ ਮਹੀਨਿਆਂ ਤੱਕ ਦੀ ਜੇਲ੍ਹ ਹੋ ਸਕਦੀ ਹੈ। ਕਾਨੂੰਨ ਵਿੱਚ ਸਮਾਜ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਔਰਤਾਂ ਅਤੇ ਗੁਲਾਮਾਂ ਲਈ ਸਭ ਤੋਂ ਸਖ਼ਤ ਅਤੇ ਪੱਖਪਾਤੀ ਨਿਯਮ ਬਣਾਏ ਗਏ ਹਨ।

ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਇਸ ਕਾਨੂੰਨ ਨੂੰ 'ਜੈਂਡਰ ਬੇਸਡ 'ਕਰਾਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਔਰਤਾਂ ਨੂੰ ਇਨਸਾਨ ਦੀ ਬਜਾਏ ਮਹਿਜ਼ ਇੱਕ 'ਵਸਤੂ' ਵਜੋਂ ਪੇਸ਼ ਕਰਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਰਾਹ ਬੰਦ ਕਰ ਦਿੰਦਾ ਹੈ।

ਜ਼ਿਕਰਯੋਗ ਹੈ ਕਿ ਸਾਲ 2021 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਨੇ ਹੌਲੀ-ਹੌਲੀ ਔਰਤਾਂ ਦੀ ਸਿੱਖਿਆ, ਕੰਮ ਕਰਨ ਅਤੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾਈ ਸੀ, ਪਰ ਹੁਣ ਘਰੇਲੂ ਹਿੰਸਾ ਨੂੰ ਕਾਨੂੰਨੀ ਜਾਇਜ਼ਤਾ ਦੇਣਾ ਅਫਗਾਨ ਔਰਤਾਂ ਲਈ ਇੱਕ ਜੀਊਂਦੇ ਜੀਅ ਨਰਕ ਵਰਗੀ ਸਥਿਤੀ ਹੈ।

ਇਹ ਵੀ ਪੜ੍ਹੋ- ਕੈਨੇਡਾ ਨੇ 2800 ਭਾਰਤੀਆਂ ਨੂੰ ਕੀਤਾ ਡਿਪੋਰਟ ! ਹੋਰ 6500 ਨੂੰ ਕੱਢਣ ਦੀ ਤਿਆਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News