ਆਧਾਰ ਕਾਰਡ ''ਤੇ ਮੋਬਾਈਲ ਨੰਬਰ ਕਿਵੇਂ ਬਦਲਿਆ ਜਾਵੇ, ਜਾਣੋ ਇਹ ਆਸਾਨ ਤਰੀਕਾ

Saturday, Oct 05, 2024 - 01:08 PM (IST)

ਨੈਸ਼ਨਲ ਡੈਸਕ- ਆਧਾਰ ਕਾਰਡ ਅੱਜ ਦੇ ਸਮੇਂ ਵਿਚ ਭਾਰਤੀ ਨਾਗਰਿਕਾਂ ਲਈ ਇਕ ਜ਼ਰੂਰੀ ਦਸਤਾਵੇਜ਼ ਬਣ ਚੁੱਕਾ ਹੈ। ਕਈ ਸੇਵਾਵਾਂ ਦਾ ਲਾਭ ਲੈਣ ਅਤੇ ਵੱਖ-ਵੱਖ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ ਲਈ ਆਧਾਰ ਕਾਰਡ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਦਾ ਇਸਤੇਮਾਲ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸੇਵਾਵਾਂ ਲਈ ਹੁੰਦਾ ਹੈ। ਇਸ ਲਈ ਤੁਹਾਡੇ ਆਧਾਰ ਕਾਰਡ 'ਤੇ ਤੁਹਾਡਾ ਮੋਬਾਈਲ ਨੰਬਰ ਅਪ-ਟੂ-ਡੇਟ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਆਪਣੇ ਆਧਾਰ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਨਾ ਹੈ, ਤਾਂ ਇਸ ਲਈ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣ ਕਰਨਾ ਹੋਵੇਗੀ।

ਆਨਲਾਈਨ ਢੰਗ ਨਾਲ ਮੋਬਾਈਲ ਨੰਬਰ ਬਦਲਣਾ:

-UIDAI ਦੀ ਅਧਿਕਾਰਤ ਵੈਬਸਾਈਟ 'ਤੇ ਜਾਓ: UIDAI ਪੋਰਟਲ 'ਤੇ ਜਾਓ।

-ਆਧਾਰ ਅਪਡੇਟ ਪੋਰਟਲ 'ਤੇ ਲੌਗਇਨ ਕਰੋ: "My Aadhaar" ਤੇ ਕਲਿੱਕ ਕਰੋ ਅਤੇ "Update Your Aadhaar" ਨੂੰ ਚੁਣੋ।

-ਆਧਾਰ ਨੰਬਰ ਦਾਖਲ ਕਰੋ: ਆਪਣਾ ਆਧਾਰ ਨੰਬਰ ਭਰੋ।

-ਮੋਬਾਈਲ ਨੰਬਰ ਬਦਲੋ: ਮੋਬਾਈਲ ਨੰਬਰ ਦੇ ਅਪਡੇਟ ਕਰਨ ਲਈ 'ਮੋਬਾਈਲ ਨੰਬਰ ਅਪਡੇਟ' ਵਿਕਲਪ ਚੁਣੋ।

-ਅਪਡੇਟ ਬੁੱਕ ਕਰੋ: ਤੁਸੀਂ ਆਪਣੇ ਨਜ਼ਦੀਕੀ ਆਧਾਰ ਐਨਰੋਲਮੈਂਟ ਸੈਂਟਰ ਤੇ ਜਾ ਕੇ ਇਸ ਸੇਵਾ ਦੀ ਪੁਸ਼ਟੀ ਕਰ ਸਕਦੇ ਹੋ।

-ਆਧਾਰ ਨਾਲ ਲਿੰਕ ਮੋਬਾਈਲ ਨੰਬਰ ਚੈੱਕ ਕਰਨਾ: UIDAI ਵੈਬਸਾਈਟ 'ਤੇ ਜਾ ਕੇ, "Verify Mobile Number" ਸੇਵਾ ਦੇ ਨਾਲ ਤੁਸੀਂ ਆਪਣੇ ਮੋਬਾਈਲ ਨੰਬਰ ਦੀ ਪੁਸ਼ਟੀ ਕਰ ਸਕਦੇ ਹੋ।

ਆਫਲਾਈਨ ਢੰਗ ਨਾਲ ਮੋਬਾਈਲ ਨੰਬਰ ਬਦਲਣਾ:

-ਆਧਾਰ ਸੇਵਾ ਕੇਂਦਰ 'ਤੇ ਜਾਓ: ਆਪਣੇ ਨਜ਼ਦੀਕੀ ਆਧਾਰ ਐਨਰੋਲਮੈਂਟ ਜਾਂ ਅਪਡੇਟ ਸੈਂਟਰ ਤੇ ਜਾਓ।

-ਆਧਾਰ ਅਪਡੇਟ ਫਾਰਮ ਭਰੋ: ਮੋਬਾਈਲ ਨੰਬਰ ਬਦਲਣ ਲਈ ਫਾਰਮ ਭਰੋ ਅਤੇ ਆਪਣਾ ਮੌਜੂਦਾ ਆਧਾਰ ਕਾਰਡ ਅਤੇ ਆਈਡੀ ਪਰੂਫ ਜਿਵੇਂ ਕਿ ਪੈਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ, ਵੋਟਰ ਆਈਡੀ ਕਾਰਡ ਨਾਲ ਲਾਓ।

-ਬਾਇਓਮੈਟ੍ਰਿਕ ਵੇਰੀਫਿਕੇਸ਼ਨ ਕਰੋ: ਬਾਇਓਮੈਟ੍ਰਿਕ ਵੇਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਫ਼ੀਸ ਦਾ ਭੁਗਤਾਨ ਕਰੋ।

ਰਸੀਦ ਪ੍ਰਾਪਤ ਕਰੋ: ਜਦੋਂ ਤੁਸੀਂ ਨੰਬਰ ਬਦਲਣ ਲਈ ਅਪਲਾਈ ਕਰਦੇ ਹੋ, ਤੁਹਾਨੂੰ ਇਕ ਰਸੀਦ ਮਿਲੇਗੀ ਜਿਸ 'ਤੇ Update Request Number (URN) ਲਿਖਿਆ ਹੋਵੇਗਾ। ਇਸ ਨੂੰ ਸੰਭਾਲ ਕੇ ਰੱਖੋ।

ਨਵਾਂ ਨੰਬਰ ਅਪਡੇਟ ਹੋਣ ਦਾ ਇੰਤਜ਼ਾਰ ਕਰੋ: ਮੋਬਾਈਲ ਨੰਬਰ ਅਪਡੇਟ ਕਰਨ 'ਚ 2 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਮਹੱਤਵਪੂਰਨ ਗੱਲ: ਤੁਸੀਂ  UIDAI ਦੇ ਹੈਲਪਲਾਈਨ ਨੰਬਰ 1947 'ਤੇ ਕਾਲ ਕਰ ਕੇ ਵੀ ਆਪਣੀ ਆਧਾਰ ਸਬੰਧੀ ਜਾਣਕਾਰੀ ਅਪਡੇਟ ਕਰਾਉਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਕਿੰਨੀ ਲੱਗੇਗੀ ਫੀਸ

ਆਧਾਰ ਕਾਰਡ 'ਤੇ ਮੋਬਾਈਲ ਨੰਬਰ ਬਦਲਣ ਲਈ ਫੀਸ 50 ਰੁਪਏ ਹੈ। ਇਸ ਵਿਚ GST ਵੀ ਸ਼ਾਮਲ ਹੈ। ਤੁਹਾਨੂੰ ਫਾਰਮ ਭਰਨ ਅਤੇ ਬਾਇਓਮੈਟ੍ਰਿਕ ਵੇਰੀਫਿਕੇਸ਼ਨ ਦੌਰਾਨ ਇਹ ਰਕਮ ਅਦਾ ਕਰਨੀ ਪਵੇਗੀ।


 


Tanu

Content Editor

Related News