ਜਾਣੋ, ਕਿੰਨੀ ਵਾਰ ਮੋਦੀ ਸਰਕਾਰ ਦੀ ਸ਼ਿਕਾਇਤ ਕਰ ਚੁਕਿਆ ਹੈ ਵਿਰੋਧੀ ਧਿਰ

04/13/2017 2:35:33 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਅਗਵਾਈ ''ਚ ਮੁੱਖ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਨਾਲ ਛੇੜਛਾੜ ਦਾ ਮੁੱਦਾ ਚੁੱਕਿਆ ਅਤੇ ਨਾਲ ਹੀ ਗਊ ਰੱਖਿਅਕਾਂ ''ਤੇ ਹਮਲੇ, ਅਸਹਿਮਤੀ ਦੀ ਆਵਾਜ਼ ਨੂੰ ਦਬਾਏ ਜਾਣ ਸਮੇਤ ਵੱਖ-ਵੱਖ ਮੁੱਦਿਆਂ ''ਤੇ ਉਨ੍ਹਾਂ ਦੇ ਸਾਹਮਣੇ ਆਪਣੀ ਚਿੰਤਾ ਜ਼ਾਹਰ ਕੀਤੀ। ਵਿਰੋਧੀ ਧਿਰ ਵੱਲੋਂ ਕੇਂਦਰ ਸਰਕਾਰ ਦੀ ਰਾਸ਼ਟਰਪਤੀ ਤੋਂ ਸ਼ਿਕਾਇਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰ ਇਕਜੁਟ ਹੋ ਕੇ ਨੋਟਬੰਦੀ, ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ, ਉਤਰਾਖੰਡ ਸਰਕਾਰ, ਅਸਹਿਣਸ਼ੀਲਤਾ ਅਤੇ ਭੂਮੀ ਅਧਿਗ੍ਰਹਿਣ ਬਿੱਲ ਵਰਗੇ ਮੁੱਦਿਆਂ ''ਤੇ ਰਾਸ਼ਟਰਪਤੀ ਨੂੰ ਮਿਲ ਚੁਕਿਆ ਹੈ।
17 ਦਸੰਬਰ 2016- 500 ਅਤੇ ਇਕ ਹਜ਼ਾਰ ਰੁਪਏ ਦੇ ਨੋਟ ਬੰਦ ਕੀਤੇ ਜਾਣ ਨਾਲ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਲੈ ਕੇ।
17 ਨਵੰਬਰ 2016- ਪੰਜਾਬ ਕਾਂਗਰਸ ਦੇ ਨੇਤਾ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ''ਤੇ।
21 ਮਾਰਚ 2016- ਉਤਰਾਖੰਡ ''ਚ ਰਾਵਤ ਸਰਕਾਰ ਨੂੰ ਲੈ ਕੇ ਏ.ਕੇ. ਐਂਟਨੀ ਦੀ ਅਗਵਾਈ ''ਚ।
16 ਦਸੰਬਰ 2015- ਅਰੁਣਾਚਲ ''ਚ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ''ਚ ਉਸ ਸਮੇਂ ਦੀ ਰਾਜਪਾਲ ਰਾਜਖੋਵਾ ਦੀ ਕਥਿਤ ਭੂਮਿਕਾ ਨੂੰ ਲੈ ਕੇ।
4 ਨਵੰਬਰ 2015- ਦੇਸ਼ ''ਚ ਅਸਹਿਣਸ਼ੀਲਤਾ ਦੇ ਮੁੱਦੇ ''ਤੇ ਰਾਸ਼ਟਰਪਤੀ ਤੋਂ ਗੈਰ-ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਦੀ ਮੰਗ ਨੂੰ ਲੈ ਕੇ।
17 ਮਾਰਚ 2015- ਭੂਮੀ ਅਧਿਗ੍ਰਹਿਣ ਬਿੱਲ ਨੂੰ ਲੈ ਕੇ।


Disha

News Editor

Related News