72 ਸਾਲ ਪਹਿਲਾਂ ਕਿਵੇਂ ਖਿੱਚੀ ਗਈ ਭਾਰਤ ਤੇ ਪਾਕਿ ਵਿਚਾਲੇ ਖੂਨੀ ਲਕੀਰ

08/14/2019 11:09:10 PM

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡ ਹੋਏ ਨੂੰ 72 ਸਾਲ ਹੋ ਗਏ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਸ਼ੁਰੂਆਤ ਕਿਥੋਂ ਹੋਈ? ਕਿਥੋਂ ਵੰਡ ਦੇ ਵਿਚਾਰ ਦੀ ਨੀਂਹ ਪਈ ਤੇ ਕਿਸ ਨੂੰ ਇਸ ਦਾ ਵਿਚਾਰ ਆਇਆ। ਇਸ ਖਬਰ ਰਾਹੀਂ ਜਾਣੋ ਭਾਰਤ ਤੇ ਪਾਕਿਸਤਾਨ ਦੇ ਵੰਡ ਦੀ ਪੂਰੀ ਕਹਾਣੀ।
1858 'ਚ ਪੂਰੀ ਤਰ੍ਹਾਂ ਭਾਰਤ 'ਚ ਬ੍ਰਿਟਿਸ਼ ਸ਼ਾਸਨ ਲਾਗੂ ਹੋ ਗਿਆ ਸੀ। 1885 'ਚ ਆਜ਼ਾਦੀ ਦੀ ਮੰਗ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ। 1905 'ਚ ਜੰਮ ਕੇ ਮੁਸਲਿਮ ਹਿੱਤਾਂ ਦੇ ਨਾਂ 'ਤੇ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਹੋਈ।
1920 'ਚ ਮਹਾਤਮਾ ਗਾਂਧੀ ਨੇ ਸਵਿਨਅ ਅਵੱਗਿਆ ਅੰਦੋਲਨ ਦੀ ਸ਼ੁਰੂਆਤ ਕੀਤੀ। 1933 'ਚ ਪਹਿਲੀ ਵਾਰ ਕੈਂਬਰਿਜ ਦੇ ਵਿਦਿਆਰਥੀ ਰਹਿਮਤੁੱਲਾਹ ਚੌਧਰੀ ਨੇ ਪਾਕਿਸਤਾਨ ਦਾ ਨਾਂ ਦਾ ਸੁਝਾਅ ਦਿੱਤਾ। 1940 'ਚ ਜਾ ਕੇ ਦੇਸ਼ 'ਚ ਮੁਹੰਮਦ ਅਲੀ ਜਿੰਨਾ ਨੇ ਵੱਖਰੇ ਮੁਸਲਿਮ ਮੁਲਕ ਦੀ ਪਹਿਲੀ ਵਾਰ ਮੰਗ ਰੱਖੀ।
1946 ਦੇ ਕੈਬਨਿਟ ਮਿਸ਼ਨ ਪਲਾਨ 'ਚ ਹਿੰਦੂ ਤੇ ਮੁਸਲਿਮਾਂ ਨੂੰ ਨਾਲ ਰਹਿਣ ਦਾ ਪ੍ਰਸਤਾਵ ਦਿੱਤਾ ਗਿਆ। ਅਗਸਤ 1947 'ਚ ਬੰਗਾਲ 'ਚ ਜ਼ਬਰਦਸਤ ਫਿਰਕੂ ਤਣਾਅ ਫੈਲਿਆ ਤੇ 5000 ਲੋਕ ਮਾਰੇ ਗਏ। ਜੂਨ 1947 'ਚ ਤਤਕਾਲੀਨ ਗਵਰਨਰ ਲਾਰਡ ਮਾਉਂਟਬੇਟਨ ਦੀ ਵੰਡ ਪੇਸ਼ਕਸ਼ ਨੂੰ ਜਿੰਨਾ ਤੇ ਕਾਂਗਰਸ ਨੇ ਮਨਜ਼ੂਰੀ ਦਿੱਤੀ। ਇਸੇ ਸਾਲ ਜੁਲਾਈ 'ਚ ਬ੍ਰਿਟਿਸ਼ ਪਾਰਲੀਆਮੈਂਟ 'ਚ ਇੰਡੀਅਨ ਐਕਟ ਪਾਸ ਹੋਇਆ। 14 ਅਤੇ 15 ਅਗਸਤ ਨੂੰ ਭਾਰਤ ਦੋ ਹਿੱਸਿਆਂ 'ਚ ਵੰਡ ਹੋ ਗਿਆ। ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ਪਹਿਲੀਵਾਪ ਹੋਂਦ 'ਚ ਆਇਆ। ਸਾਲ 1950 'ਚ ਸਾਜੇ ਮੁਲਕ ਨੂੰ ਭਾਰਤੀ ਗਣਰਾਜ ਦਾ ਨਾਂ ਮਿਲਿਆ। ਜਦਕਿ ਸਾਲ 1956 'ਚ ਪਾਕਿਸਤਾਨ ਧਰਮ ਦੇ ਆਧਾਰ 'ਤੇ ਬਣਨ ਵਾਲਾ ਪਹਿਲਾ ਮੁਲਕ ਬਣਿਆ। ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ।


Related News