16 ਕਰੋੜ ਦਾ ਘਰ, ਕਰੋੜਾਂ ਦਾ ਸਕੂਲ, ਲੱਖਾਂ ਦੇ ਗਹਿਣੇ, ਮੁਅੱਤਲ ਅਧਿਕਾਰੀ ਦੀ ਜਾਇਦਾਦ ਦਾ ਵੱਡੀ ਖ਼ੁਲਾਸਾ

Monday, Dec 16, 2024 - 04:16 PM (IST)

16 ਕਰੋੜ ਦਾ ਘਰ, ਕਰੋੜਾਂ ਦਾ ਸਕੂਲ, ਲੱਖਾਂ ਦੇ ਗਹਿਣੇ, ਮੁਅੱਤਲ ਅਧਿਕਾਰੀ ਦੀ ਜਾਇਦਾਦ ਦਾ ਵੱਡੀ ਖ਼ੁਲਾਸਾ

ਨੋਇਡਾ- ਉੱਤਰ ਪ੍ਰਦੇਸ਼ ਦੀ ਨੋਇਡਾ ਅਥਾਰਟੀ ਦੇ ਮੁਅਤਲ ਓ.ਐੱਸ.ਡੀ. ਰਵਿੰਦਰ ਸਿੰਘ ਯਾਦਵ ਦੇ ਘਰ ਤੇ ਹੋਰਨਾਂ ਟਿਕਾਣਿਆਂ ’ਤੇ ਵਿਜੀਲੈਂਸ ਦੀ ਟੀਮ ਨੇ ਐਤਵਾਰ 12 ਘੰਟੇ ਛਾਪੇਮਾਰੀ ਕੀਤੀ। ਯਾਦਵ ਦੇ ਸੈਕਟਰ 47 ਸਥਿਤ ਨਿਵਾਸ ਵਿਖੇ ਵੀ ਛਾਪਾ ਮਾਰਿਆ ਗਿਆ। ਟੀਮ ਨੂੰ ਪਤਾ ਲੱਗਾ ਸੀ ਕਿ ਉਸ ਦੀ 3 ਮੰਜ਼ਿਲਾ ਰਿਹਾਇਸ਼ ਹੈ। ਇਸ ਦੀ ਕੀਮਤ ਲਗਭਗ 16 ਕਰੋੜ ਰੁਪਏ ਹੈ ਜੋ ਆਮਦਨ ਦੇ ਜਾਣੂੰ ਸੋਮਿਆਂ ਤੋਂ ਵੱਧ ਹੈ। ਇਸ ਤੋਂ ਇਲਾਵਾ ਇਟਾਵਾ ’ਚ ਉਸ ਦੇ ਬੇਟੇ ਦੇ ਨਾਂ ’ਤੇ ਇਕ ਸਕੂਲ ਹੋਣ ਦੀ ਸੂਚਨਾ ਵੀ ਮਿਲੀ ਹੈ। ਜਿਸ ਜ਼ਮੀਨ ’ਤੇ ਇਹ ਸਕੂਲ ਬਣਿਆ ਹੈ, ਉਸ ਦੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਫਿਲਹਾਲ ਰਵਿੰਦਰ ਸਿੰਘ ਯਾਦਵ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਵਿਜੀਲੈਂਸ ਦੇ ਵਧੀਕ ਐੱਸ. ਪੀ. ਇੰਦੂ ਸਿਧਾਰਥ ਨੇ ਦੱਸਿਆ ਕਿ ਟੀਮ ਦੀ ਛਾਪੇਮਾਰੀ ਦੌਰਾਨ ਰਵਿੰਦਰ ਸਿੰਘ ਯਾਦਵ ਦੇ ਘਰੋਂ ਕਰੀਬ 70 ਤੋਂ 75 ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ਹੋਏ। ਉਨ੍ਹਾਂ ਦੇ ਦਸਤਾਵੇਜ਼ ਪਰਿਵਾਰਕ ਮੈਂਬਰਾਂ ਵੱਲੋਂ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਤੋਂ ਇਲਾਵਾ 40 ਲੱਖ ਰੁਪਏ ਦਾ ਹੋਰ ਇਲੈਕਟ੍ਰਾਨਿਕ ਸਮਾਨ ਵੀ ਮਿਲਿਆ। ਰਵਿੰਦਰ ਸਿੰਘ ਯਾਦਵ ਨੂੰ ਕੁਝ ਮਹੀਨੇ ਪਹਿਲਾਂ ਵਿੱਤੀ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਯਾਦਵ ਵਿਰੁੱਧ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਰਵਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਸਾਜ਼ਿਸ਼ ਅਧੀਨ ਫਸਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News