ਅੰਮ੍ਰਿਤਸਰ ’ਚ ਗੂੰਜੀ ਵਪਾਰੀਆਂ ਦੀ ਆਵਾਜ਼, 16 ਮਾਰਚ ਨੂੰ ‘ਵਪਾਰੀ ਦਿਵਸ’ ਐਲਾਨਣ ਦੀ ਮੰਗ ਉੱਠੀ

Monday, Mar 16, 2026 - 11:47 AM (IST)

ਅੰਮ੍ਰਿਤਸਰ ’ਚ ਗੂੰਜੀ ਵਪਾਰੀਆਂ ਦੀ ਆਵਾਜ਼, 16 ਮਾਰਚ ਨੂੰ ‘ਵਪਾਰੀ ਦਿਵਸ’ ਐਲਾਨਣ ਦੀ ਮੰਗ ਉੱਠੀ

ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਦੇ ਵਪਾਰਕ ਇਤਿਹਾਸ ਵਿਚ ਇਕ ਮਹੱਤਵਪੂਰਨ ਅਧਿਆਇ ਜੋੜਦੇ ਹੋਏ ‘ਪੰਜਾਬ ਪ੍ਰਦੇਸ਼ ਵਪਾਰ ਮੰਡਲ’ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ‘ਵਪਾਰੀ ਦਿਵਸ’ ਬੜੇ ਉਤਸ਼ਾਹ ਅਤੇ ਸੰਕਲਪ ਨਾਲ ਮਨਾਇਆ ਗਿਆ। ਇਸ ਮੌਕੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਪਾਰ ਮੰਡਲ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਅਤੇ ਵਪਾਰੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈ ਕੇ ਵਪਾਰਕ ਸਮੱਸਿਆਵਾਂ ਅਤੇ ਕਰਦਾਤਾਵਾਂ ਨਾਲ ਜੁੜੇ ਮੁੱਦਿਆਂ ’ਤੇ ਗੰਭੀਰ ਮੰਥਨ ਕੀਤਾ।

'ਆਪ' ਦੇ ਸਿੱਖਿਆ ਮਾਡਲ 'ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, 'ਆਪ' ਵਿਧਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ ਤੋਂ ਦੂਰ ਕਿਉਂ?

ਇਹ ਪ੍ਰੋਗਰਾਮ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਸਵਰਗੀ ਅੰਮ੍ਰਿਤ ਲਾਲ ਜੈਨ ਦੀ ਜਨਮ ਜਯੰਤੀ ਦੇ ਸਬੰਧੀ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ ‘ਭਾਰਤੀ ਉਦਯੋਗ ਵਪਾਰ ਮੰਡਲ’ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਮੁੱਖ ਮਹਿਮਾਨ ਅਤੇ ਰਾਸ਼ਟਰੀ ਜਨਰਲ ਸਕੱਤਰ ਮੁਕੰਦ ਮਿਸ਼ਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ

ਵਪਾਰੀ ਆਗੂਆਂ ਲਈ ਸੰਗਠਨਾਤਮਕ ਐਲਾਨ

ਪ੍ਰੋਗਰਾਮ ਦੌਰਾਨ ਸੰਗਠਨ ਦੀ ਮਜ਼ਬੂਤੀ ਲਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ-:

- ਪਿਆਰੇ ਲਾਲ ਸੇਠ : ਰਾਸ਼ਟਰੀ ਉਪ ਪ੍ਰਧਾਨ (ਭਾਰਤੀ ਉਦਯੋਗ ਵਪਾਰ ਮੰਡਲ)।

- ਸਮੀਰ ਜੈਨ: ਰਾਸ਼ਟਰੀ ਜਨਰਲ ਸਕੱਤਰ।

- ਰੰਜਨ ਅਗਰਵਾਲ: ਪੰਜਾਬ ਪ੍ਰਦੇਸ਼ ਪ੍ਰਧਾਨ।

- ਸੁਨੀਲ ਮਹਿਰਾ: ਪੰਜਾਬ ਚੇਅਰਮੈਨ।

ਇਹ ਵੀ ਪੜ੍ਹੋ- ਪੰਜਾਬ 'ਚ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਚਾਦਰ ਵਾਂਗ ਵਿੱਛੀ ਕਣਕ ਤੇ ਸਰੋਂ ਦੀ ਖੜ੍ਹੀ ਫਸਲ

ਵਪਾਰੀ ਦੇਸ਼ ਦੀ ਆਰਥਿਕ ਤਰੱਕੀ ਦਾ ਮਜ਼ਬੂਤ ਆਧਾਰ: ਮੁਕੰਦ ਮਿਸ਼ਰਾ

ਮੁੱਖ ਮਹਿਮਾਨ ਮੁਕੰਦ ਮਿਸ਼ਰਾ ਨੇ ਕਿਹਾ ਕਿ ਵਪਾਰੀ ਵਰਗ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ (ਐੱਫ. ਐੱਸ. ਐੱਸ. ਏ. ਆਈ) ਲਾਇਸੈਂਸ ਨੂੰ ਲਾਈਫ ਟਾਈਮ ਕਰਨ ਦੀ ਦਿਸ਼ਾ ਵਿਚ ਪ੍ਰਗਤੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਜੀ. ਐੱਸ. ਟੀ. ਦਾ ਸਰਲੀਕਰਨ ਕੀਤਾ ਜਾਵੇ ਅਤੇ ਇਨਕਮ ਟੈਕਸ ਐਕਟ ਦੀ ਧਾਰਾ 43ਬੀ(ਐੱਚ) ਵਰਗੇ ਵਿਵਾਦਤ ਮੁੱਦਿਆਂ ਨੂੰ ਸੰਸਦ ਵਿਚ ਚੁੱਕਿਆ ਜਾਵੇਗਾ। ਉਨ੍ਹਾਂ ਵਪਾਰੀਆਂ ਨੂੰ ਆਨਲਾਈਨ ਟ੍ਰੇਡ ਦੇ ਪ੍ਰਭਾਵ ਤੋਂ ਬਚਾਉਣ ਲਈ ਠੋਸ ਨੀਤੀ ਦੀ ਮੰਗ ਵੀ ਕੀਤੀ।

ਸਮੂਹ ਵਪਾਰੀਆਂ ਨੇ ਇਕ ਸੁਰ ਵਿਚ ਸਰਕਾਰ ਤੋਂ ਕੀਤੀ ਮੰਗ

ਪ੍ਰੋਗਰਾਮ ਵਿਚ ਹਾਜ਼ਰ ਵਪਾਰੀਆਂ ਨੇ ਇਕ ਸੁਰ ਵਿਚ ਸਰਕਾਰ ਤੋਂ ਮੰਗ ਕੀਤੀ ਕਿ 16 ਮਾਰਚ ਨੂੰ ਸਥਾਈ ਤੌਰ ’ਤੇ “ਵਪਾਰੀ ਦਿਵਸ” ਐਲਾਨਿਆ ਜਾਵੇ। ਇਸ ਮੌਕੇ ਬਲਬੀਰ ਭਸੀਨ, ਪ੍ਰਵੀਨ ਗੋਇਲ, ਰਾਕੇਸ਼ ਠਕਰਾਲ, ਅੰਕਿਤ, ਪਰਵਿੰਦਰ ਬਹਿਲ, ਮੁਕੇਸ਼ ਮਾਹੀ, ਏ. ਪੀ. ਐੱਸ. ਚੱਠਾ, ਪ੍ਰਿਯੰਕਾ ਗੋਇਲ, ਜਸਵਿੰਦਰ ਸਿੰਘ ਪ੍ਰਿੰਸ, ਯਸ਼ ਫਗਵਾੜਾ, ਰਮਿੰਦਰ ਸਿੰਘ ਸੋਢੀ, ਅਮਿਤ ਕੋਹਲੀ, ਰਾਜੇਸ਼ ਥਰੇਜਾ, ਸੁਨੀਲ ਮਹਾਜਨ, ਦੀਪਕ ਖੰਨਾ, ਰਾਜੀਵ ਖੰਨਾ, ਨਵਲ ਕਿਸ਼ੋਰ, ਦਰਸ਼ਨ ਮਹਾਜਨ, ਰਮਨ, ਅਨਿਲ ਗੋਇਲ, ਯਸ਼ ਮਹਾਜਨ, ਮਨੀਸ਼ ਸਿੰਗਲਾ, ਕਵੀ ਮੇਹਰਾ, ਰਾਜੇਸ਼ ਸੇਠ, ਅਸ਼ਵਨੀ ਕੁਮਾਰ, ਦੀਪੇਂਦਰ ਅਰੋੜਾ, ਅਸ਼ੋਕ ਛਾਬੜਾ, ਚਿੰਟੂ ਅਰੋੜਾ, ਓ. ਪੀ. ਬੁਲਾਨੀ, ਗੌਰਵ ਗੁਪਤਾ, ਸੋਹਨ ਲਾਲ ਸਿੰਗਲਾ, ਗੋਪੀ ਚੰਦ ਕਪੂਰ, ਰਾਜੇਸ਼ ਗੁਪਤਾ, ਗੁਰਚਰਨ ਅਰੋੜਾ, ਪਵਨ ਕੁਮਾਰ, ਸੰਜੀਵ ਭਾਟੀਆ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News