ਤਿੰਨ ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Wednesday, Sep 18, 2024 - 12:31 PM (IST)

ਤਿੰਨ ਮੰਜ਼ਿਲਾ ਮਕਾਨ ਹੋਇਆ ਢਹਿ-ਢੇਰੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਨਵੀਂ ਦਿੱਲੀ-  ਦਿੱਲੀ ਦੇ ਕਰੋਲ ਬਾਗ ਦੇ ਬਾਪਾ ਨਗਰ ਇਲਾਕੇ 'ਚ ਅੰਬੇਡਕਰ ਗਲੀ ਹਿੱਲ ਮਾਰਕੀਟ 'ਚ ਇਕ ਪੁਰਾਣਾ ਤਿੰਨ ਮੰਜ਼ਿਲਾ ਮਕਾਨ ਢਹਿ ਗਇਆ। ਬੁੱਧਵਾਰ ਸਵੇਰੇ ਢਹਿ-ਢੇਰੀ ਹੋਏ ਮਕਾਨ ਦੇ ਮਲਬੇ 'ਚ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਮੁਤਾਬਕ ਸਵੇਰੇ 9.11 ਵਜੇ ਮਕਾਨ ਢਹਿ ਜਾਣ ਦੀ ਸੂਚਨਾ ਵਾਲੀ ਇਕ ਕਾਲ ਮਿਲੀ, ਜਿਸ ਤੋਂ ਬਾਅਦ ਪੰਜ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਜਾਣੋ ਸਵੇਰੇ 9 ਵਜੇ ਤੱਕ ਦੀ ਵੋਟ ਫ਼ੀਸਦੀ, ਤਸਵੀਰਾਂ 'ਚ ਵੇਖੋ ਵੋਟਰਾਂ 'ਚ ਉਤਸ਼ਾਹ

ਅਧਿਕਾਰੀ ਨੇ ਦੱਸਿਆ ਕਿ ਇਮਾਰਤ 'ਚ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਦੇ ਮੁਲਾਜ਼ਮਾਂ ਸਮੇਤ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ ਅਤੇ ਫਿਲਹਾਲ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਲੋਕਾਂ ਨੂੰ ਅਜੇ ਤੱਕ ਰੈਸਕਿਊ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਅਜੇ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ ਕਿਉਂ ਇਮਾਰਤ ਕਾਫੀ ਪੁਰਾਣੀ ਸੀ, ਜਿਸ ਦੇ ਉੱਪਰ ਦੇ ਦੋ ਫਲੋਰ ਡਿੱਗ ਗਏ। ਬਚਾਅ ਕਰਮੀਆਂ ਨੂੰ ਤੰਗ ਗਲੀ ਹੋਣ ਕਰ ਕੇ ਬਚਾਅ ਕੰਮ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਡਿੱਗਾ ਲੈਂਟਰ; ਮਾਰੇ ਗਏ ਇਕੋ ਪਰਿਵਾਰ ਦੇ 10 ਜੀਅ, ਦੇਖਣ ਵਾਲਿਆਂ ਦੀਆਂ ਨਿਕਲ ਗਈਆਂ ਚੀਕਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Tanu

Content Editor

Related News