ਫੂਡ ਪ੍ਰੋਸੈਸਿੰਗ ਸੈਕਟਰ 'ਚ ਪ੍ਰਾਪਤ ਹੋਇਆ 368.4 ਮਿਲੀਅਨ ਡਾਲਰ ਦਾ FDI

Friday, Dec 06, 2024 - 04:32 PM (IST)

ਨਵੀਂ ਦਿੱਲੀ-  ਫੂਡ ਪ੍ਰੋਸੈਸਿੰਗ ਸੈਕਟਰ ਨੂੰ ਚਾਲੂ ਵਿੱਤੀ ਸਾਲ ਦੇ ਸਤੰਬਰ ਤੱਕ 368.37 ਮਿਲੀਅਨ ਡਾਲਰ ਦਾ ਵਿਦੇਸ਼ੀ ਪ੍ਰਤੱਖ ਨਿਵੇਸ਼ (FDI) ਪ੍ਰਾਪਤ ਹੋਇਆ ਹੈ। ਇਸ ਬਾਰੇ ਸੰਸਦ ਨੂੰ ਵੀਰਵਾਰ ਨੂੰ ਸੂਚਿਤ ਕੀਤਾ ਗਿਆ। ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਦੱਸਿਆ ਕਿ ਆਇਰਲੈਂਡ ਨੇ 83.84 ਮਿਲੀਅਨ ਅਮਰੀਕੀ ਡਾਲਰ, ਸਿੰਗਾਪੁਰ ਨੇ 41.65 ਮਿਲੀਅਨ ਅਮਰੀਕੀ ਡਾਲਰ, ਸੰਯੁਕਤ ਰਾਜ ਅਮਰੀਕਾ ਨੇ 38.60 ਮਿਲੀਅਨ ਅਮਰੀਕੀ ਡਾਲਰ, ਆਸਟ੍ਰੇਲੀਆ ਨੇ 20.18 ਮਿਲੀਅਨ ਅਮਰੀਕੀ ਡਾਲਰ ਅਤੇ ਮੈਕਸੀਕੋ ਨੇ 9.59 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ।

ਵਿੱਤੀ ਸਾਲ 2024 ਵਿਚ ਫੂਡ ਪ੍ਰੋਸੈਸਿੰਗ ਵਿਚ FDI 608.31 ਮਿਲੀਅਨ ਅਮਰੀਕੀ ਡਾਲਰ ਸੀ। ਇਸ ਖੇਤਰ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ, ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਅਤੇ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਿਜ਼ (PMFME) ਯੋਜਨਾ ਜ਼ਰੀਏ ਉਤਸ਼ਾਹਿਤ ਕੀਤਾ ਜਾ ਰਿਹਾ ਹੈ।


Tanu

Content Editor

Related News