ਤੇਜ਼-ਰਫ਼ਤਾਰ ਕਾਰ ਨੇ ਢਾਹਿਆ ਕਹਿਰ; ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਟਾਇਰ ਹੇਠਾਂ ਫਸਿਆ ਬੱਚਾ
Monday, Dec 16, 2024 - 11:13 PM (IST)
ਨਵੀਂ ਦਿੱਲੀ : ਦਿੱਲੀ ਦੇ ਆਦਰਸ਼ ਨਗਰ 'ਚ ਹੋਏ ਸੜਕ ਹਾਦਸੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, 4-5 ਵਿਅਕਤੀ ਇਕ ਦੁਕਾਨ ਦੇ ਕੋਲ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਇਕ ਤੇਜ਼ ਰਫ਼ਤਾਰ ਸੈਂਟਰੋ ਕਾਰ ਆਈ ਅਤੇ ਉਸ ਨੇ ਨੇੜੇ ਖੜ੍ਹੇ ਬਾਈਕ ਨੂੰ ਟੱਕਰ ਮਾਰ ਕੇ ਉਥੇ ਖੜ੍ਹੇ 4-5 ਵਿਅਕਤੀਆਂ ਨੂੰ ਫੇਟ ਮਾਰ ਦਿੱਤੀ।
ਕਾਰ ਦੀ ਇਸ ਜ਼ੋਰਦਾਰ ਟੱਕਰ ਕਾਰਨ ਕਈ ਲੋਕ ਉਛਲ ਕੇ ਦੂਰ ਜਾ ਡਿੱਗੇ ਅਤੇ ਇਸ ਤੋਂ ਬਾਅਦ ਕਾਰ ਵੀ ਉਥੇ ਹੀ ਰੁਕ ਗਈ। ਹਾਦਸੇ ਦੀ ਸੀਸੀਟੀਵੀ ਫੁਟੇਜ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਮਾਸੂਮ ਬੱਚਾ ਵੀ ਕਾਰ ਦੀ ਲਪੇਟ ਵਿਚ ਆ ਕੇ ਪਹੀਏ ਹੇਠ ਦੱਬ ਗਿਆ। ਕਾਰ ਦੀ ਲਪੇਟ ਵਿਚ ਆਏ ਵਿਅਕਤੀਆਂ ਵਿੱਚੋਂ ਇਕ ਵਿਅਕਤੀ ਖੜ੍ਹਾ ਹੋ ਗਿਆ ਅਤੇ ਕਾਰ ਦਾ ਪਹੀਆ ਚੁੱਕ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਇਸੇ ਦੌਰਾਨ ਦੂਜੇ ਪਾਸਿਓਂ ਬੱਚੇ ਦੀ ਮਾਂ ਵੀ ਦੌੜਦੀ ਹੋਈ ਉਥੇ ਪਹੁੰਚੀ ਅਤੇ ਮੇਰੇ ਬੱਚੇ ਨੂੰ ਮਾਰ ਦਿੱਤਾ, ਕਹਿ ਕੇ ਉਥੇ ਰੋਂਦੇ ਹੋਏ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਥੇ ਮੌਜੂਦ ਲੋਕਾਂ ਨੇ ਕਾਰ ਚੁੱਕ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਦੇ ਨਾਲ ਹਸਪਤਾਲ ਵੱਲ ਭੱਜੇ। ਰਿਪੋਰਟ ਮੁਤਾਬਕ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ। ਹਾਦਸੇ ਤੋਂ ਬਾਅਦ ਵੀਡੀਓ 'ਚ ਕੁਝ ਲੋਕ ਕਾਰ ਚਾਲਕ 'ਤੇ ਆਪਣਾ ਗੁੱਸਾ ਕੱਢਦੇ ਹੋਏ ਉਸ ਨੂੰ ਗਾਲ੍ਹਾਂ ਕੱਢਦੇ ਵੀ ਨਜ਼ਰ ਆ ਰਹੇ ਹਨ। ਇਸ ਹਾਦਸੇ ਨੇ ਪੂਰੇ ਆਦਰਸ਼ ਨਗਰ ਇਲਾਕੇ ਵਿਚ ਹਲਚਲ ਮਚਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8