ਆਧਾਰ ਕਾਰਡ ਨੂੰ ਲੈ ਕੇ ਅਲਰਟ ਜਾਰੀ, ਇਕ ਗਲਤੀ ਨਾਲ ਖਾਲੀ ਹੋ ਰਿਹਾ ਲੋਕਾਂ ਦਾ ਬੈਂਕ ਬੈਲੇਂਸ

Monday, Dec 16, 2024 - 10:06 AM (IST)

ਨੈਸ਼ਨਲ ਡੈਸਕ- ਆਧਾਰ ਕਾਰਡ ਤੋਂ ਪੈਸਾ ਕੱਢਣਾ ਪੇਂਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿਚ ਹੁਣ ਆਮ ਹੁੰਦਾ ਜਾ ਰਿਹਾ ਹੈ। ਜਨ ਸੇਵਾ ਕੇਂਦਰ, ਈ-ਮਿੱਤਰ ਅਤੇ ਛੋਟੀਆਂ ਦੁਕਾਨਾਂ 'ਤੇ ਇਹ ਸਹੂਲਤ ਉਪਲੱਬਧ ਹੈ। ਲੋਕ ਬਿਨਾਂ ਏ. ਟੀ. ਐੱਮ. ਕਾਰਡ ਦੇ ਸਿਰਫ ਆਧਾਰ ਅਤੇ ਅੰਗੂਠੇ ਜ਼ਰੀਏ ਬੈਂਕ ਖਾਤੇ ਤੋਂ ਪੈਸਾ ਕੱਢਵਾ ਸਕਦੇ ਹਨ। ਇਹ ਪ੍ਰਕਿਰਿਆ ਭਾਵੇਂ ਹੀ ਆਸਾਨ ਲੱਗਦੀ ਹੈ ਪਰ ਇਸ ਵਿਚ ਫਰਾਡ ਦੀਆਂ ਘਟਨਾਵਾਂ ਵੱਧ ਰਹੀਆਂ ਹਨ।

ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿਚ ਇਕ ਵਿਅਕਤੀ ਤੋਂ 15,000 ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸ਼ਿਵਨਾਰਾਇਣ ਵਿਸ਼ਵਕਰਮਾ ਨੇ ਆਪਣੇ ਪਿੰਡ ਦੀ ਇਕ ਦੁਕਾਨ 'ਤੇ ਆਧਾਰ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਆਧਾਰ ਅਤੇ ਫਿੰਗਰਪ੍ਰਿੰਟ ਲੈ ਕੇ ਕਿਹਾ ਕਿ ਸਰਵਰ ਡਾਊਨ ਹੈ। ਬਾਅਦ ਵਿਚ ਪਤਾ ਲੱਗਾ ਕਿ ਉਸੇ ਦਿਨ ਖਾਤੇ ਵਿਚੋਂ ਪੈਸੇ ਕਢਵਾ ਲਏ ਗਏ ਸਨ। ਇਸ ਘਟਨਾ ਮਗਰੋਂ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਆਧਾਰ ਕਾਰਡ ਅਤੇ ਫਿੰਗਰਪ੍ਰਿੰਟ ਦੀ ਵਰਤੋਂ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (AEPS) ਤਹਿਤ ਪੈਸੇ ਕਢਵਾਉਣ ਲਈ ਕੀਤੀ ਜਾਂਦੀ ਹੈ। ਇਹ ਸੇਵਾ ਮਾਈਕ੍ਰੋ ATM ਅਤੇ ਅਧਿਕਾਰਤ ਦੁਕਾਨਾਂ 'ਤੇ ਉਪਲਬਧ ਹੈ ਪਰ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਧੋਖਾਧੜੀ ਦਾ ਸ਼ਿਕਾਰ ਹੋਣਾ ਸੰਭਵ ਹੈ। ਇਸ ਲਈ ਧੋਖਾਧੜੀ ਤੋਂ ਬਚਣ ਲਈ ਹਮੇਸ਼ਾ ਭਰੋਸੇਯੋਗ ਸੇਵਾ ਕੇਂਦਰਾਂ 'ਤੇ ਜਾਓ, ਤੁਰੰਤ ਬੈਂਕ ਨਾਲ ਲੈਣ-ਦੇਣ ਦੇ ਵੇਰਵਿਆਂ ਦੀ ਜਾਂਚ ਕਰੋ ਅਤੇ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖੋ। ਸਾਵਧਾਨੀ ਹੀ ਸੁਰੱਖਿਆ ਹੈ।


Tanu

Content Editor

Related News