ਅਧਿਐਨ ''ਚ ਹੋਇਆ ਖ਼ੁਲਾਸਾ; ਹਰ ਸਾਲ 15 ਲੱਖ ਮੌਤਾਂ, ਇਹ ਹੈ ਵਜ੍ਹਾ

Thursday, Dec 12, 2024 - 12:02 PM (IST)

ਨਵੀਂ ਦਿੱਲੀ- ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ 2009 ਤੋਂ 2019 ਦਰਮਿਆਨ ਪ੍ਰਤੀ ਸਾਲ ਲਗਭਗ 15 ਲੱਖ ਮੌਤਾਂ ਪੀਐੱਮ 2.5 ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ਨਾਲ ਜੁੜੀਆਂ ਹੋਈਆਂ ਹਨ। 'ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ' ਦੇ ਖੋਜਕਰਤਾਵਾਂ 'ਚ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਅਤੇ ਨਵੀਂ ਦਿੱਲੀ ਸਥਿਤ ਸੈਂਟਰ ਫਾਰ ਕ੍ਰੋਨਿਕ ਡਿਜ਼ੀਜ਼ ਕੰਟਰੋਲ (ਸੀ. ਸੀ. ਡੀ. ਸੀ) ਦੇ ਖੋਜਕਰਤਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਭਾਰਤ ਦੀ 1.4 ਅਰਬ ਆਬਾਦੀ ਉਨ੍ਹਾਂ ਖੇਤਰਾਂ 'ਚ ਰਹਿੰਦੀ ਹੈ ਜਿੱਥੇ ਪੀਐਮ 2.5 ਦਾ ਪੱਧਰ ਵਿਸ਼ਵ ਸਿਹਤ ਸੰਗਠਨ (WHO) ਵਲੋਂ ਨਿਰਧਾਰਤ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸਾਲਾਨਾ ਔਸਤ ਤੋਂ ਵੱਧ ਹੈ।

ਟੀਮ ਨੇ ਇਹ ਵੀ ਪਾਇਆ ਕਿ ਭਾਰਤ ਦੀ ਲਗਭਗ 82 ਫੀਸਦੀ ਜਾਂ 1.1 ਅਰਬ ਆਬਾਦੀ ਅਜਿਹੇ ਖੇਤਰਾਂ 'ਚ ਰਹਿੰਦੀ ਹੈ ਜਿੱਥੇ ਸਾਲਾਨਾ ਔਸਤ ਪੀਐਮ 2.5 ਦਾ ਪੱਧਰ ਭਾਰਤੀ ਰਾਸ਼ਟਰੀ ਪਰਿਵੇਸ਼ੀ ਏਅਰ ਕੁਆਲਿਟੀ ਸਟੈਂਡਰਡ (40 ਮਾਈਕਰੋਨ ਪ੍ਰਤੀ ਘਣ ਮੀਟਰ) ਵਲੋਂ ਸਿਫ਼ਾਰਸ਼ ਕੀਤੇ ਪੱਧਰਾਂ ਤੋਂ ਵੱਧ ਹੈ। ਪ੍ਰਦੂਸ਼ਣ 2.5 ਮਾਈਕਰੋਨ ਵਿਆਸ ਤੋਂ ਛੋਟੇ ਕਣਾਂ ਕਾਰਨ ਹੁੰਦਾ ਹੈ, ਜਿਸ ਵਿਚ ਬਾਰੀਕ ਕਣ ਜਾਂ ਪੀਐਮ 2.5 ਸ਼ਾਮਲ ਹੁੰਦੇ ਹਨ। ਖੋਜਕਰਤਾਵਾਂ ਨੇ ਪਾਇਆ ਕਿ ਪੀਐਮ 2.5 ਪ੍ਰਦੂਸ਼ਣ 'ਚ 10 ਮਾਈਕਰੋਨ ਪ੍ਰਤੀ ਘਣ ਮੀਟਰ ਸਾਲਾਨਾ ਵਾਧਾ ਮੌਤ ਦਰ 'ਚ 8.6 ਫੀਸਦੀ ਵਾਧਾ ਕਰਦਾ ਹੈ।

ਟੀਮ ਨੇ ਕਿਹਾ ਕਿ ਭਾਰਤ 'ਚ ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਦੇ ਪ੍ਰਭਾਵ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਸਬੰਧ 'ਚ ਸਬੂਤ ਦੁਰਲੱਭ ਹਨ ਅਤੇ ਦੂਜੇ ਦੇਸ਼ਾਂ ਦੇ ਅਧਿਐਨਾਂ ਨਾਲ ਮੇਲ ਨਹੀਂ ਖਾਂਦੇ। ਪਿਛਲੇ ਕੁਝ ਸਾਲਾਂ ਵਿਚ ਪੀਐਮ 2.5 ਪ੍ਰਦੂਸ਼ਣ ਦੇ ਪੱਧਰ 'ਚ ਭਾਰੀ ਵਾਧਾ ਹੋਇਆ ਹੈ। ਪੀਐਮ 2.5 ਦਾ ਸਭ ਤੋਂ ਘੱਟ ਸਾਲਾਨਾ ਪੱਧਰ 2019 ਵਿਚ ਅਰੁਣਾਚਲ ਪ੍ਰਦੇਸ਼ ਦੇ ਹੇਠਲੇ ਸੁਬਨਸਿਰੀ ਜ਼ਿਲ੍ਹੇ ਵਿਚ ਦਰਜ ਕੀਤਾ ਗਿਆ ਸੀ ਅਤੇ ਸਭ ਤੋਂ ਵੱਧ ਸਾਲਾਨਾ ਪੱਧਰ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ 2016 ਵਿਚ (119 ਮਾਈਕਰੋਨ ਪ੍ਰਤੀ ਘਣ ਮੀਟਰ) ਦੇਖਿਆ ਗਿਆ ਸੀ।


 


Tanu

Content Editor

Related News