ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਹੋਇਆ ਦੇਹਾਂਤ, ਸੰਗੀਤ ਜਗਤ 'ਚ ਛਾਈ ਸੋਗ ਦੀ ਲਹਿਰ
Sunday, Dec 15, 2024 - 10:41 PM (IST)
ਐਂਟਰਟੇਨਮੈਂਟ ਡੈਸਕ- ਸੰਗੀਤ ਦੀ ਦੁਨੀਆ ਦੇ ਦਿੱਗਜ ਅਤੇ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦਾ ਦੇਹਾਂਤ ਹੋ ਗਿਆ ਹੈ। ਜ਼ਾਕਿਰ ਹੁਸੈਨ ਨੇ 73 ਸਾਲਾਂ ਦੀ ਉਮਰ ਵਿੱਚ ਆਖਰੀ ਸਾਹ ਲਿਆ। ਦਰਅਸਲ, ਜ਼ਾਕਿਰ ਨੂੰ ਇੱਕ ਹਫ਼ਤਾ ਪਹਿਲਾਂ ਸੈਨ ਫਰਾਂਸਿਸਕੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਠੀਕ ਨਹੀਂ ਚੱਲ ਰਿਹਾ ਸੀ। ਸਿਹਤ ਸਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਸੀ।
ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 ਨੂੰ ਮੁੰਬਈ ਵਿੱਚ ਹੋਇਆ ਸੀ। ਜ਼ਾਕਿਰ ਹੁਸੈਨ ਨੂੰ ਸਾਲ 1988 ਵਿੱਚ ਪਦਮ ਸ਼੍ਰੀ, ਸਾਲ 2002 ਵਿੱਚ ਪਦਮ ਭੂਸ਼ਣ ਅਤੇ ਸਾਲ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਜ਼ਾਕਿਰ ਹੁਸੈਨ ਤਿੰਨ ਵਾਰ ਗ੍ਰੈਮੀ ਐਵਾਰਡ ਵੀ ਜਿੱਤ ਚੁੱਕੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਉਸਤਾਦ ਅੱਲ੍ਹਾ ਰਾਖਾ ਕੁਰੈਸ਼ੀ ਸੀ, ਜੋ ਪੇਸ਼ੇ ਤੋਂ ਤਬਲਾ ਵਾਦਕ ਸਨ। ਮਾਤਾ ਦਾ ਨਾਮ ਬੀਵੀ ਬੇਗਮ ਸੀ। ਜ਼ਾਕਿਰ ਹੁਸੈਨ ਨੇ ਮੁੰਬਈ ਦੇ ਮਹਿਮ ਦੇ ਸੇਂਟ ਮਾਈਕਲ ਸਕੂਲ ਤੋਂ ਪੜ੍ਹਾਈ ਕੀਤੀ। ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ। ਜ਼ਾਕਿਰ ਹੁਸੈਨ 11 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਦਰਸ਼ਕਾਂ ਦੇ ਸਾਹਮਣੇ ਪਰਫਾਰਮ ਕੀਤਾ। ਉਹ ਵੀ ਅਮਰੀਕਾ ਵਿਚ। 1973 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਲਿਵਿੰਗ ਇਨ ਦਿ ਮਟੀਰੀਅਲ ਵਰਲਡ’ ਲਾਂਚ ਕੀਤੀ ਸੀ।
ਜ਼ਾਕਿਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਲ-ਸਟਾਰ ਗਲੋਬਲ ਕੰਸਰਟ ਵਿਚ ਹਿੱਸਾ ਲੈਣ ਲਈ ਵ੍ਹਾਈਟ ਹਾਊਸ ਵਿਚ ਸੱਦਾ ਦਿੱਤਾ ਸੀ। ਇੰਨਾ ਹੀ ਨਹੀਂ ਜ਼ਾਕਿਰ ਬਹੁਤ ਪ੍ਰਤਿਭਾਸ਼ਾਲੀ ਸਨ। ਤਬਲਾ ਵਾਦਕ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਕਈ ਫਿਲਮਾਂ ਵੀ ਕੀਤੀਆਂ ਹਨ। ਜ਼ਾਕਿਰ ਪੇਸ਼ੇ ਤੋਂ ਅਭਿਨੇਤਾ ਵੀ ਸਨ। ਹੁਣ ਤੱਕ ਉਹ 12 ਫਿਲਮਾਂ ਕਰ ਚੁੱਕੇ ਹਨ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਤੀ ਸ਼ਰਧਾਂਜਲੀ
संगीत नाटक अकादमी, ग्रैमी, पद्म श्री, पद्म भूषण व पद्म विभूषण जैसे अनेक पुरस्कारों से सम्मानित, सुप्रसिद्ध तबला वादक उस्ताद श्री जाकिर हुसैन जी का निधन कला एवं संगीत जगत के लिए एक अपूरणीय क्षति है।
— Shivraj Singh Chouhan (@ChouhanShivraj) December 15, 2024
ईश्वर दिवंगत आत्मा को अपने श्रीचरणों में स्थान तथा शोकाकुल परिजनों व प्रशंसकों को… pic.twitter.com/mGQBh74K8Q
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਰਵਾਜ ਸਿੰਘ ਚੌਹਾਨ ਨੇ ਜ਼ਾਕਿਰ ਹੁਸੈਨ ਨੂੰ ਸ਼ਰਧਾਂਜਲੀ ਦਿੱਤੀ ਹੈ। ਐਕਸ 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਲਿਖਿਆ- ਸੰਗੀਤ ਨਾਟਕ ਅਕੈਡਮੀ, ਗ੍ਰੈਮੀ, ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਵਰਗੇ ਅਨੇਕਾ ਪੁਰਸਕਾਰਾਂ ਨਾਲ ਸਨਮਾਨਿਤ, ਮਸ਼ਹੂਰ ਤਬਲਾ ਵਾਦਕ ਸ਼੍ਰੀ ਜ਼ਾਕਿਰ ਹੁਸੈਨ ਜੀ ਦਾ ਦੇਹਾਂਤ ਕਲਾ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ। ਓਮ ਸ਼ਾਂਤੀ!