ਗੁਜਰਾਤ : ਸੀਵਰ ਦੀ ਸਫ਼ਾਈ ਦੌਰਾਨ ਹੋਈ ਮੌਤ ਦੇ ਮਾਮਲੇ ''ਚ ਹੋਟਲ ਮਾਲਕ, ਪ੍ਰਬੰਧਕ ਗ੍ਰਿਫਤਾਰ

Wednesday, Jun 19, 2019 - 05:30 PM (IST)

ਗੁਜਰਾਤ : ਸੀਵਰ ਦੀ ਸਫ਼ਾਈ ਦੌਰਾਨ ਹੋਈ ਮੌਤ ਦੇ ਮਾਮਲੇ ''ਚ ਹੋਟਲ ਮਾਲਕ, ਪ੍ਰਬੰਧਕ ਗ੍ਰਿਫਤਾਰ

ਵਡੋਦਰਾ (ਗੁਜਰਾਤ)— ਪਿਛਲੇ ਹਫਤੇ ਸੀਵਰ ਦੀ ਸਫ਼ਾਈ ਦੌਰਾਨ 7 ਲੋਕਾਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਵਡੋਦਰਾ ਦੇ ਇਕ ਹੋਟਲ ਦੇ ਮਾਲਕ ਅਤੇ ਪ੍ਰਬੰਧਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲੇ 'ਚ ਦਾਭੋਈ ਤਹਿਸੀਲ ਦੇ ਫਰਤੀਕੁਈ ਪਿੰਡ ਦੇ ਇਕ ਹੋਟਲ 'ਚ ਸੀਵਰ ਦੀ ਸਫ਼ਾਈ ਦੌਰਾਨ ਦਮ ਘੁੱਟਣ ਨਾਲ 4 ਸਫ਼ਾਈ ਕਰਮਚਾਰੀਆਂ ਸਮੇਤ 7 ਲੋਕ ਮਾਰੇ ਗਏ ਸਨ। ਮ੍ਰਿਤਕਾਂ 'ਚ ਹੋਟਲ ਦੇ ਤਿੰਨ ਕਰਮਚਾਰੀ ਵੀ ਸ਼ਾਮਲ ਸਨ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਹੋਟਲ ਮਾਲਕ ਹਸਨ ਅੱਬਾਸ ਬੋਰਨੀਆ ਅਤੇ ਉਨ੍ਹਾਂ ਦੇ ਭਰਾ ਅਤੇ ਪ੍ਰਬੰਧਕ ਇਮਦਾਦ ਬੋਰਨੀਆ ਨੂੰ ਮੰਗਲਵਾਰ ਨੂੰ ਸ਼ਹਿਰ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ। ਇਸ ਦਰਮਿਆਨ ਸਥਾਨਕ ਕਾਂਗਰਸ ਨੇਤਾਵਾਂ ਨੇ ਜ਼ਿਲਾ ਕਲੈਕਟਰ ਨੂੰ ਇਕ ਮੰਗ ਪੱਤਰ ਸੌਂਪ ਕੇ ਹੋਟਲ ਮਾਲਕ 'ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਲੈਕਟਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।


author

DIsha

Content Editor

Related News