ਸ਼ਰਮਨਾਕ : ਪੁੱਤ ਨਾ ਹੋਣ ’ਤੇ ਪਤਨੀ ’ਤੇ ਸੁੱਟਿਆ ਉਬਲਦਾ ਹੋਇਆ ਪਾਣੀ

Wednesday, Aug 18, 2021 - 03:16 PM (IST)

ਸ਼ਰਮਨਾਕ : ਪੁੱਤ ਨਾ ਹੋਣ ’ਤੇ ਪਤਨੀ ’ਤੇ ਸੁੱਟਿਆ ਉਬਲਦਾ ਹੋਇਆ ਪਾਣੀ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਲਗਾਤਾਰ 3 ਧੀਆਂ ਨੂੰ ਜਨਮ ਦੇਣ ਤੋਂ ਬਾਅਦ ਪੁੱਤ ਦੀ ਇੱਛਾ ਪੂਰੀ ਨਾ ਹੋਣ ਕਾਰਨ ਪਤੀ ਨੇ ਪਤਨੀ ’ਤੇ ਉਬਲਦਾ ਹੋਇਆ ਪਾਣੀ ਸੁੱਟ ਦਿੱਤਾ। ਜਿਸ ਨਾਲ ਪਤਨੀ ਗੰਭੀਰ ਰੂਪ ਨਾਲ ਝੁਲਸ ਗਈ। ਪੁਲਸ ਸੁਪਰਡੈਂਟ ਸੰਜੀਵ ਬਾਜਪੇਈ ਨੇ ਬੁੱਧਵਾਰ ਨੂੰ ਦੱਸਿਆ ਕਿ ਥਾਣਾ ਤਿਲਹਰ ਅਧੀਨ ਗੋਪਾਲਪੁਰ ਨਗਰੀਆ ਪਿੰਡ ’ਚ ਰਹਿਣ ਵਾਲੀ ਸੰਜੂ (32) ਦਾ ਵਿਆਹ ਤਿਲਹਰ ਕਸਬੇ ’ਚ ਸੱਤਿਆਪਾਲ ਨਾਲ ਹੋਇਆ ਸੀ, ਇਸ ਤੋਂ ਬਾਅਦ ਸੰਜੂ ਨੇ ਤਿੰਨ ਧੀਆਂ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ : ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਤੀ ਨੇ ਸਾਊਦੀ ਅਰਬ ਤੋਂ ਫ਼ੋਨ ਕਰ ਦਿੱਤਾ ਤਿੰਨ ਤਲਾਕ

ਉਨ੍ਹਾਂ ਨੇ ਦਰਜ ਕਰਵਾਈ ਗਈ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਲਗਾਤਾਰ ਤਿੰਨ ਧੀਆਂ ਹੋਣ ਤੋਂ ਬਾਅਦ ਉਸ ਨੂੰ ਤੰਗ ਕੀਤਾ ਗਿਆ ਅਤੇ ਉਸ ਨੂੰ ਖਾਣਾ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਭੁੱਖੀ ਰਹੀ ਬਾਅਦ ’ਚ ਉਸ ਦੇ ਪੇਕੇ ਤੋਂ 50 ਹਜ਼ਾਰ ਰੁਪਏ ਲਿਆਉਣ ਲਈ ਵੀ ਕਿਹਾ ਗਿਆ। ਬਾਜਪੇਈ ਨੇ ਦੱਸਿਆ ਕਿ ਇਸ ਤੋਂ ਬਾਅਦ 13 ਅਗਸਤ ਨੂੰ ਪਤਨੀ ’ਤੇ ਉਬਲਦਾ ਪਾਣੀ ਸੁੱਟ ਦਿੱਤਾ ਗਿਆ, ਜਿਸ ਨਾਲ ਉਹ ਗੰਭੀਰ ਰੂਪ ਨਾਲ ਝੁਲਸ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮਾਮਲਾ ਬੁੱਧਵਾਰ ਨੂੰ ਦਰਜ ਕੀਤਾ ਗਿਆ। ਪੁਲਸ ਨੇ ਪੀੜਤ ਜਨਾਨੀ ਦੇ ਪਤੀ ਸੱਤਿਆਪਾਲ ਅਤੇ ਸਹੁਰੇ ਰਾਮਪਾਲ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹਿਮਾਚਲ ਦੀ ਆਕ੍ਰਿਤੀ ਬਣੀ SP, ਡਾਕਟਰੀ ਛੱਡ ਪੁਲਸ ਸੇਵਾ ਨੂੰ ਦਿੱਤੀ ਤਰਜੀਹ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


author

DIsha

Content Editor

Related News