ਹਸਪਤਾਲ ਜਾ ਰਹੇ ਕੋਰੋਨਾ ਪਾਜ਼ੇਟਿਵ ਸ਼ਖਸ ਨੇ ਬਾਈਕ ''ਤੇ ਹੀ ਤੋੜਿਆ ਦਮ

05/18/2020 1:20:44 PM

ਸੀਕਰ- ਰਾਜਸਥਾਨ ਦੇ ਸੀਕਰ ਜ਼ਿਲੇ ਦੇ ਸ਼੍ਰੀਮਾਧੋਪੁਰ ਦਾ ਹਾਸਪੁਰਾ ਪਿੰਡ 'ਚ ਅੱਜ ਯਾਨੀ ਸੋਮਵਾਰ ਇਕ ਕੋਰੋਨਾ ਪਾਜ਼ੇਟਿਵ ਸ਼ਖਸ ਦੀ ਮੌਤ 'ਤੇ ਹੜਕੰਪ ਮਚ ਗਿਆ। ਹਾਸਪੁਰਾ ਪਿੰਡ ਵਾਸੀ 50 ਸਾਲਾ ਸ਼ਖਸ 11 ਮਈ ਨੂੰ ਮਹਾਰਾਸ਼ਟਰ ਤੋਂ ਪਿੰਡ ਆਇਆ ਸੀ। ਜੋ ਤਿੰਨ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ। 16 ਮਈ ਨੂੰ ਉਸ ਨੂੰ ਸ਼੍ਰੀਮਾਧੋਪੁਰ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ। ਜਿੱਥੇ ਉਹ ਚਾਰ ਘੰਟੇ ਭਰਤੀ ਰਿਹਾ। ਸੈਂਪਲ ਲੈਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਸੀ ਪਰ ਉਸ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ। ਸੋਮਵਾਰ ਸਵੇਰੇ ਸਾਹ 'ਚ ਤਕਲੀਫ ਵਧਣ 'ਤੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਬਾਈਕ 'ਤੇ ਫਿਰ ਸ਼੍ਰੀਮਾਧੋਪੁਰ ਹਸਪਤਾਲ ਲੈ ਕੇ ਪਹੁੰਚੇ ਪਰ ਇਸ ਵਿਚ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ।

ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਕੁਝ ਦੇਰ ਬਾਅਦ ਹੀ ਸੈਂਪਲ ਦੀ ਆਈ ਰਿਪੋਰਟ 'ਚ ਉਹ ਕੋਰੋਨਾ ਪਾਜ਼ੇਟਿਵ ਮਿਲਿਆ। ਇਸ ਤੋਂ ਬਾਅਦ ਕਸਬੇ ਅਤੇ ਸਿਹਤ ਵਿਭਾਗ ਪਰੇਸ਼ਾਨੀ 'ਚ ਆ ਗਿਆ। ਮ੍ਰਿਤਕ ਦੇ ਅੰਤਿਮ ਸੰਸਕਾਰ ਨਾਲ ਪ੍ਰਸ਼ਾਸਨ ਨੇ ਮ੍ਰਿਤਕ ਦੇ ਸੰਪਰਕ 'ਚ ਆਏ ਲੋਕਾਂ ਨੂੰ ਆਈਸੋਲੇਟ ਕਰਨ ਅਤੇ ਪ੍ਰਭਾਵਿਤ ਖੇਤਰ ਨੂੰ ਸੈਨੇਟਾਈਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਮਹਾਰਾਸ਼ਟਰ 'ਚ ਮਜ਼ਦੂਰੀ ਕਰਦਾ ਸੀ। ਮਹਾਰਾਸ਼ਟਰ ਤੋਂ ਰਾਜਸਥਾਨ ਪਹੁੰਚਣ ਲਈ ਆਪਣੇ ਸਾਥੀਆਂ ਸਮੇਤ ਉਸ ਨੇ ਜੈਪੁਰ ਤੋਂ ਇਕ ਬੱਸ ਮੰਗਵਾਈ ਸੀ। ਜਿਸ 'ਚ ਉਹ ਆਪਣੇ 30 ਸਾਥੀਆਂ ਨਾਲ ਇੱਥੇ ਆਇਆ ਸੀ। ਚਾਲਕ, ਕੰਡਕਟਰ ਸਮੇਤ ਬੱਸ 'ਚ 32 ਲੋਕ ਮੌਜੂਦ ਸਨ। ਜਿਨ੍ਹਾਂ 'ਚੋਂ ਕਰੀਬ ਅੱਧਾ ਦਰਜਨ ਯਾਤਰੀ ਸ਼੍ਰੀਮਾਧੋਪੁਰ ਦੇ ਦੱਸੇ ਜਾ ਰਹੇ ਹਨ।


DIsha

Content Editor

Related News