ਆਨਰ ਕਿਲਿੰਗ; ਪਿਤਾ ਨੇ ਧੀ ਦੇ ਕੀਤੇ ਦੋ ਟੁਕੜੇ ਫਿਰ ਜੰਗਲ ’ਚ ਸੁੱਟੀ ਲਾਸ਼

02/26/2023 10:50:48 AM

ਅਮਰਾਵਤੀ- ਆਂਧਰਾ ਪ੍ਰਦੇਸ਼ ’ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਧੀ ਨੇ ਆਪਣੇ ਪਤੀ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ ਸੀ ਅਤੇ ਫਿਰ ਗੁੱਸੇ 'ਚ ਆਏ ਪਿਤਾ ਨੇ ਕੁਝ ਲੋਕਾਂ ਨਾਲ ਮਿਲ ਕੇ ਧੀ ਦੀ ਲਾਸ਼ ਦੇ 2 ਟੁਕੜੇ ਕਰ ਕੇ ਜੰਗਲ ’ਚ ਸੁੱਟ ਦਿੱਤੇ। ਕੁੜੀ ਦੇ ਦਾਦਾ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਜਾਂਚ ਕੀਤੀ ਅਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ 'ਚ ਪੁਲਸ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ-  ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ 'ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ

ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਪ੍ਰਸੰਨਾ ਹੈਦਰਾਬਾਦ ’ਚ ਰਹਿ ਕੇ ਕੰਮ ਕਰਦੀ ਸੀ। ਉਸ ਦੇ ਪਿਤਾ ਦੇਵੇਂਦਰ ਰੈਡੀ ਨੂੰ ਸੂਚਨਾ ਮਿਲੀ ਕਿ ਪ੍ਰਸੰਨਾ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਪਿਤਾ ਨੇ ਉਸ ਨੂੰ ਆਪਣੇ ਪਤੀ ਨਾਲ ਜਾਣ ਲਈ ਕਿਹਾ ਤਾਂ ਧੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ।

ਪਹਿਲਾਂ ਮਾਰਿਆ ਫਿਰ ਦੋ ਟੁਕੜੇ ਕਰ ਕੇ ਜੰਗਲ 'ਚ ਸੁੱਟਿਆ

ਧੀ ਦੇ ਪਤੀ ਨਾਲ ਜਾਣ ਤੋਂ ਮਨਾ ਕਰਨਾ ਪਿਤਾ ਦੇਵੇਂਦਰ ਨੂੰ ਇਹ ਗੱਲ ਪਸੰਦ ਨਹੀਂ ਆਈ। ਉਸ ਨੇ ਪਰਿਵਾਰ ਦੇ ਕੁਝ ਲੋਕਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਜੰਗਲ ਲੈ ਗਿਆ ਅਤੇ ਦੋ ਟੁਕੜੇ ਕਰ ਜੰਗਲ 'ਚ ਸੁੱਟ ਆਇਆ।

ਇਹ ਵੀ ਪੜ੍ਹੋ- 'ਤਿੰਨ ਤਲਾਕ' ਦੇ ਡਰ ਤੋਂ ਮੁਸਲਿਮ ਕੁੜੀ ਨੇ ਹਿੰਦੂ ਧਰਮ ਅਪਣਾ ਕੇ ਪ੍ਰੇਮੀ ਨਾਲ ਲਏ ਸੱਤ ਫੇਰੇ

ਦਾਦਾ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਮਗਰੋਂ ਹੋਇਆ ਖ਼ੁਲਾਸਾ

ਓਧਰ ਪੁਲਸ ਦਾ ਕਹਿਣਾ ਹੈ ਕਿ ਦਾਦਾ ਵਲੋਂ ਗੁੰਮਸ਼ੁਦਗੀ ਦੀ ਰਿਪੋਰਟ 'ਤੇ ਪੁਲਸ ਦੀ ਜਾਂਚ 'ਚ ਇਸ ਘਟਨਾ ਦਾ ਖ਼ੁਲਾਸਾ ਹੋਇਆ। ਪਿਤਾ ਵਲੋਂ ਧੀ ਦੀ ਆਨਰ ਕਿਲਿੰਗ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਕੁੜੀ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।  

ਇਹ ਵੀ ਪੜ੍ਹੋ- 25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'


Tanu

Content Editor

Related News