ਸੁਹਾਗਰਾਤ ''ਤੇ ਪਤਾ ਲੱਗਾ, ਪਤੀ ਹੈ ਕਿੰਨਰ

06/09/2017 9:44:58 AM

ਜਬਲਪੁਰ— ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵ ਵਿਆਹੁਤਾ ਨੂੰ ਸੁਹਾਗਰਾਤ 'ਤੇ ਪਤਾ ਲੱਗਾ ਕਿ ਉਸ ਦਾ ਵਿਆਹ ਕਿੰਨਰ ਨਾਲ ਹੋਇਆ ਹੈ। ਘਮਾਪੁਰ ਥਾਣਾ ਇੰਚਾਰਜ ਦਿਲੀਪ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਪਟੇਲ ਮੁਹੱਲਾ ਵਾਸੀ ਲੜਕੀ ਅਤੇ ਇੰਦਰਾ ਨਗਰ ਰਾਮਪੁਰ ਵਾਸੀ ਲੜਕੇ ਦਾ ਵਿਆਹ 4 ਜੂਨ ਨੂੰ ਹੋਈ ਸੀ ਅਤੇ 5 ਜੂਨ ਦੀ ਸਵੇਰ ਵਿਦਾਈ ਹੋਈ।
ਸੁਹਾਗਰਾਤ 'ਚ ਲੜਕੀ ਨੂੰ ਇਹ ਗੱਲ ਪਤਾ ਲੱਗੀ ਕਿ ਜਿਸ ਨਾਲ ਉਸ ਦਾ ਵਿਆਹ ਹਓਇਆ ਹੈ, ਉਹ ਪੁਰਸ਼ ਨਹੀਂ ਕਿੰਨਰ ਹੈ। ਸਹੁਰੇ ਵਾਲਿਆਂ ਨੇ ਨਵ ਵਿਆਹੁਤਾ 'ਤੇ 6 ਜੂਨ ਨੂੰ ਹੋਣ ਵਾਲੇ ਰਿਸੈਪਸ਼ਨ ਤੋਂ ਬਾਅਦ ਪੇਕੇ ਜਾਣ ਦਾ ਦਬਾਅ ਪਾਇਆ। ਨਵ ਵਿਆਹੁਤਾ ਨੇ ਉਸੇ ਦਿਨ ਸਵੇਰੇ ਆਪਣੇ ਪੇਕੇ ਪੱਖ ਨੂੰ ਪਤੀ ਦੇ ਕਿੰਨਰ ਹੋਣ ਦੇ ਸੰਬੰਧ 'ਚ ਜਾਣਕਾਰੀ ਦਿੱਤੀ ਅਤੇ ਪਰਿਵਾਰ ਨਾਲ ਪੇਕੇ ਆ ਗਈ। ਇਸ ਕਾਰਨ ਸਹੁਰੇ ਵਾਲਿਆਂ ਨੂੰ ਰਿਸੈਪਸ਼ਨ ਕੈਂਸਲ ਕਰਨਾ ਪਿਆ। 
ਥਾਣਾ ਇੰਚਾਰਜ ਸ਼੍ਰੀਵਾਸਤਵ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਉਸ ਦੇ ਪਿਤਾ ਵੱਲੋਂ ਬੁੱਧਵਾਰ ਦੀ ਰਾਤ ਦਿੱਤੀ ਗਈ ਹੈ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਲੜਕੀ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਲੜਕੇ ਪੱਖ ਦੇ ਲੋਕਾਂ ਨੂੰ ਵੀ ਬੁਲਾਇਆ ਜਾਵੇਗਾ। ਸੀਨੀਅਰ ਅਧਿਕਾਰੀ ਦੇ ਨਿਰਦੇਸ਼ 'ਤੇ ਲੜਕੇ ਦਾ ਮੈਡੀਕਲ ਚੈੱਕਅੱਪ ਕਰਵਾਇਆ ਜਾਵੇਗਾ। ਜ਼ਰੂਰਤ ਹੋਈ ਤਾਂ ਇਸ ਲਈ ਕੋਰਟ ਤੋਂ ਮਨਜ਼ੂਰੀ ਵੀ ਪ੍ਰਾਪਤ ਕੀਤੀ ਜਾਵੇਗੀ।


Related News