ਹੈਰਾਨ ਕਰੇਗੀ ਸ਼ਾਤਰ ਪਤੀ-ਪਤਨੀ ਦੀ ਗੰਦੀ ਕਰਤੂਤ, ਪਹਿਲਾਂ ਧੋਖੇ ਨਾਲ ਘਰ ਬੁਲਾਇਆ ਮੁੰਡਾ ਤੇ ਫਿਰ ਹੱਦ ਕਰ 'ਤੀ

05/25/2024 12:33:05 PM

ਬੱਸੀ ਪਠਾਣਾਂ (ਰਾਜਕਮਲ) : ਡਰਾ ਧਮਕਾ ਕੇ ਨਗਨ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਦੇ ਮਾਮਲੇ ’ਚ ਬੱਸੀ ਪਠਾਣਾਂ ਪੁਲਸ ਨੇ ਚਾਰ ਲੋਕਾਂ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕ੍ਰਿਸ਼ਨ ਚੰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਨੌਗਾਵਾ ਵਿਖੇ ਕਪੜੇ ਦੀ ਦੁਕਾਨ ਕਰਦਾ ਹੈ, ਜਿੱਥੇ ਸੰਦੀਪ ਕੌਰ ਨਾਮਕ ਲੜਕੀ ਆਈ ਤੇ ਉਸ ਕੋਲੋਂ 20 ਹਜ਼ਾਰ ਦਾ ਕਪੜਾ ਲੈ ਗਈ ਤੇ 5 ਹਜ਼ਾਰ ਦੇ ਕੇ ਉਧਾਰ ਕਰ ਗਈ। ਫਿਰ ਉਸਨੇ ਫੋਨ ਕਰਕੇ ਮੈਨੂੰ ਆਪਣੇ ਘਰ ਪੈਸੇ ਲੈਣ ਲਈ ਬੁਲਾ ਲਿਆ ਜਦੋਂ ਕ੍ਰਿਸ਼ਨ ਚੰਦ ਉੱਥੇ ਪੁੱਜਾ ਤਾਂ ਉਕਤ ਲੜਕੀ ਦਾ ਪਤੀ ਤੇ ਤਿੰਨ ਹੋਰ ਵਿਅਕਤੀਆਂ ਨੇ ਉਸਨੂੰ ਡਰਾ ਧਮਕਾ ਕੇ ਉਸ ਦੀਆਂ ਨਗਨ ਤਸਵੀਰਾਂ ਖਿੱਚ ਲਈਆਂ ਫਿਰ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਵਲੂੰਧਰਣ ਵਾਲੀ ਘਟਨਾ, ਪੁੱਤਾਂ ਨੂੰ ਲੜਦਿਆਂ ਦੇਖ ਬਰਦਾਸ਼ਤ ਨਾ ਕਰ ਸਕਿਆ ਪਿਓ ਹੋਈ ਮੌਤ

ਇਸ ਸਬੰਧੀ ਜਦੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਸੰਦੀਪ ਕੌਰ ਤੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋਵਾਂ ਤੋਂ ਪੁੱਛਗਿਛ ਕੀਤੀ। ਇਸ ਦੌਰਾਨ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਡਵਾਲਾ, ਰੋਜੀ ਪਤਨੀ ਗੁਰਿੰਦਰ ਸਿੰਘ ਵਾਸੀ ਪਿੰਡ ਬਡਵਾਲਾ ਨੂੰ ਵੀ ਉਕਤ ਮਾਮਲੇ ’ਚ ਨਾਮਜ਼ਦ ਕਰਕੇ ਸੰਦੀਪ ਕੌਰ ਕੋਲੋਂ 5 ਸੂਟ, ਸੁਰਜੀਤ ਸਿੰਘ ਕੋਲੋਂ ਇਕ ਫੋਨ, ਇਕ ਦਾਤਰ ਬਰਾਮਦ ਕੀਤਾ ਗਿਆ। ਪੁਲਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਰਦਨਾਕ ਘਟਨਾ, ਪਿਤਾ ਦੀ ਅੰਤਿਮ ਅਰਦਾਸ ਵਾਲੇ ਦਿਨ ਨੌਜਵਾਨ ਪੁੱਤ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News