ਕੋਰੋਨਾ : ਗ੍ਰਹਿ ਮੰਤਰਾਲਾ ਦੀ ਸੂਬਿਆਂ ਨੂੰ ਐਡਵਾਇਜ਼ਰੀ, ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ 'ਤੇ ਕਰੋ ਕਾਰਵਾਈ
Monday, Mar 23, 2020 - 08:20 PM (IST)
ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਤੋਂ ਉਨ੍ਹਾਂ ਲੋਕਾਂ 'ਤੇ ਕਾਰਵਾਈ ਕਰਨ ਨੂੰ ਕਿਹਾ ਹੈ ਜੋ ਕੋਰੋਨਾ ਵਾਇਰਸ ਨੂੰ ਪੂਰਬੀ ਉੱਤਰੀ ਦੇ ਲੋਕਾਂ ਨਾਲ ਜੋੜ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਮੰਤਰਾਲਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੀੜਤ ਦੇ ਪ੍ਰਤੀ ਨਸਲੀ ਭੇਦਭਾਅ ਅਤੇ ਤਸੀਹੇ ਦੇਣ ਵਾਲੀਆਂ ਹਨ। ਮੰਤਰਾਲਾ ਵੱਲੋਂ ਇਹ ਨਿਰਦੇਸ਼ ਮਣੀਪੁਰ ਦੀ ਇਕ ਮਹਿਲਾ ਦੀ ਉਸ ਸ਼ਿਕਾਇਤ ਤੋਂ ਬਾਅਦ ਆਇਆ ਜਿਸ 'ਚ ਉਸ ਨੇ ਕਿਹਾ ਕਿ ਉੱਤਰ ਪੱਛਮੀ ਦਿੱਲੀ ਦੇ ਵਿਜੇ ਨਗਰ ਇਲਾਕੇ 'ਚ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਥੁੱਕਣ ਤੋਂ ਬਾਅਦ ਉਸ ਨੂੰ ਕੋਰੋਨਾ ਕਿਹਾ।
ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ 'ਚ ਮੰਤਰਾਲਾ ਨੇ ਕਿਹਾ ਕਿ ਉਸ ਦੇ ਨੋਟਿਸ 'ਚ ਆਇਆ ਹੈ ਕਿ ਦੇਸ਼ 'ਚ ਕੋਵਿਡ-19 ਮਹਾਂਮਾਰੀ ਤੋਂ ਬਾਅਦ ਪੂਰਬੀ ਉੱਤਰੀ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਥੇ ਖਿਡਾਰੀਆਂ ਸਣੇ ਪੂਰਬੀ ਉੱਤਰੀ ਦੇ ਲੋਕਾਂ ਨੂੰ ਕੋਵਿਡ-19 ਨਾਲ ਜੋੜ ਕੇ ਤਸੀਹੇ ਦਿੱਤੇ ਗਏ। ਇਸ 'ਚ ਕਿਹਾ ਗਿਆ, 'ਇਹ ਉਨ੍ਹਾਂ ਲਈ ਨਸਲੀ ਭੇਦਭਾਅ, ਅਸੁਵਿਧਾਜਨਕ ਅਤੇ ਤਸੀਹੇ ਭਰਿਆ ਹੈ। ਇਹ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਸੂਬਾ, ਕੇਂਦਰ ਸ਼ਾਸਿਤ ਖੇਤਰਾਂ 'ਚ ਸਾਰੇ ਕਾਨੂੰਨ ਲਾਗੂ ਕਰਨ ਵਾਲੇ ਸੰਸਥਾਨ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਸੰਵੇਦਨਸ਼ੀਨ ਤੀਕੇ ਨਾਲ ਉਚਿਤ ਕਾਰਵਾਈ ਕਰਨ।'
ਜ਼ਿਕਰਯੋਗ ਹੈ ਕਿ ਮਣੀਪੁਰ ਨਿਵਾਸੀ ਇਕ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉੱਤਰ ਪੱਛਮੀ ਦਿੱਲੀ ਦੇ ਵਿਜੇ ਨਗਰ ਖੇਤਰ 'ਚ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਥੁੱਕਿਆ ਅਤੇ ਉਸ ਨੂੰ 'ਕੋਰੋਨਾ' ਕਿਹਾ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ। ਘਟਨਾ ਐਤਵਾਰ ਨੂੰ ਰਾਤ 10 ਵਜੇ ਦੇ ਨੇੜੇ ਹੋਈ। ਮਹਿਲਾ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।