ਗ੍ਰਹਿ ਮੰਤਰਾਲੇ ਨੇ ਹਿਜ਼ਬੁਲ ਮੁਖੀ ਸਮੇਤ 18 ਹੋਰ ਵਿਅਕਤੀਆਂ ਨੂੰ 'ਅੱਤਵਾਦੀ' ਐਲਾਨ ਕੀਤਾ

Tuesday, Oct 27, 2020 - 02:02 PM (IST)

ਨਵੀਂ ਦਿੱਲੀ- ਅੱਤਵਾਦ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਸਖਤੀ ਨਾਲ ਅੱਗੇ ਵਧਦੇ ਹੋਏ ਸਰਕਾਰ ਨੇ 18 ਹੋਰ ਵਿਅਕਤੀਆਂ ਨੂੰ ਮੰਗਲਵਾਰ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) 1967 ਦੇ ਅਧੀਨ 'ਅੱਤਵਾਦੀ' ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 18 ਹੋਰ ਵਿਅਕਤੀਆਂ ਨੂੰ ਯੂ.ਏ.ਪੀ.ਏ. ਦੇ ਅਧੀਨ ਅੱਤਵਾਦੀ ਐਲਾਨ ਕਰ ਕੇ ਇਨ੍ਹਾਂ ਦੇ ਇਸ ਇਸ ਐਕਟ ਦੀ ਚੌਥੀ ਸੂਚੀ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਮੰਗਲਵਾਰ ਨੂੰ ਜਿਨ੍ਹਾਂ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਪਾਕਿਸਤਾਨ 'ਚ ਸਰਗਰਮ ਹਨ।

ਇਸ ਤੋਂ ਪਹਿਲਾਂ ਵੀ 13 ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਤਰ੍ਹਾਂ ਹੁਣ ਤੱਕ ਸਰਕਾਰ ਨੇ ਕੁੱਲ 31 ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਹੈ। ਸਰਕਾਰ ਨੇ ਪਿਛਲੇ ਸਾਲ ਅਗਸਤ 'ਚ ਇਸ ਐਕਟ 'ਚ ਸੋਧ ਕਰ ਕੇ ਇਹ ਪ੍ਰਬੰਧ ਕੀਤਾ ਸੀ ਕਿ ਅੱਤਵਾਦ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਜਾਵੇਗਾ। ਇਸ ਸੋਧ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਸੰਗਠਨਾਂ ਨੂੰ ਹੀ ਅੱਤਵਾਦੀ ਸੰਗਠਨ ਐਲਾਨ ਕੀਤਾ ਜਾ ਸਕਦਾ ਸੀ।

PunjabKesariਸਰਕਾਰ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਲਸ਼ਕਰ-ਏ-ਤੋਇਬਾ ਦੇ ਯੂਸੁਫ਼ ਮੁਜਮਿਲ, ਲਸ਼ਕਰ-ਏ-ਤੋਇਬਾ ਦੇ ਸਰਗਨਾ ਸਾਫਿਜ ਸਈਦ ਦੇ ਜੀਜੇ ਅਬਦੁੱਲ ਰਹਿਮਾਨ ਮੱਕੀ, 1999 'ਚ ਕੰਧਾਰ ਆਈਸੀ-814 ਅਗਵਾ ਦਾ ਦੋਸ਼ੀ ਯੁਸੂਫ ਅਜਹਰ, ਬੰਬਈ ਬੰਬ ਧਮਾਕਿਆਂ ਦੀ ਸਾਜਿਸ਼ ਰਚਣ ਵਾਲਾ ਟਾਈਗਰ ਮੇਮਨ, ਛੋਟਾ ਸ਼ਕੀਲ, ਹਿਜ਼ਬੁਲ ਮੁਜਾਹੀਦੀਨ ਦਾ ਮੁਖੀ ਸਈਅਦ ਸਲਾਹੁਦੀਨ ਅਤੇ ਇੰਡੀਅਨ ਮੁਜਾਹੀਦੀਨ ਦੇ ਭਟਕਲ ਬੰਧੂਆਂ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ।


DIsha

Content Editor

Related News