ਗ੍ਰਹਿ ਮੰਤਰਾਲਾ ਨੇ J&K ਤੋਂ ਨੀਮ ਫੌਜੀ ਬਲਾਂ ਦੀਆਂ 100 ਕੰਪਨੀਆਂ ਨੂੰ ਵਾਪਸ ਬੁਲਾਉਣ ਦਾ ਲਿਆ ਫੈਸਲਾ

08/20/2020 3:23:24 AM

ਨਵੀਂ ਦਿੱਲੀ - ਗ੍ਰਹਿ ਮੰਤਰਾਲਾ ਨੇ ਅੱਜ ਬੁੱਧਵਾਰ ਨੂੰ ਜੰਮੂ-ਕਸ਼ਮੀਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ 100 ਕੰਪਨੀਆਂ ਨੂੰ ਤੱਤਕਾਲ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ, ਇਨ੍ਹਾਂ 100 ਕੰਪਨੀਆਂ 'ਚ ਸੀ.ਆਰ.ਪੀ.ਐੱਫ. ਦੀਆਂ 40, ਬੀ.ਐੱਸ.ਐੱਫ. ਦੀਆਂ 20, ਐੱਸ.ਐੱਸ.ਬੀ. ਦੀਆਂ 20 ਅਤੇ ਸੀ.ਆਈ.ਐੱਸ.ਐੱਫ. ਦੀਆਂ 20 ਕੰਪਨੀਆਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਤਾਇਨਾਤ ਸਨ।

ਗ੍ਰਹਿ ਮੰਤਰਾਲਾ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੋਂ ਲੱਗਭੱਗ 10,000 ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਤੱਤਕਾਲ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਸੈਂਟਰਲ ਆਰਮਡ ਪੁਲਸ ਫੋਰਸ  (ਸੀ.ਏ.ਪੀ.ਐੱਫ.) ਦੀ ਨਿਯੁਕਤੀ ਦੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ।

ਪਿਛਲੇ ਸਾਲ ਅਗਸਤ 'ਚ ਹੋਈ ਸੀ ਨਿਯੁਕਤੀ
ਇਸ ਤਰ੍ਹਾਂ ਜੰਮੂ-ਕਸ਼ਮੀਰ ਵਲੋਂ ਸੈਂਟਰਲ ਆਰਮਡ ਪੁਲਸ ਫੋਰਸ ਦੀ ਤਾਇਨਾਤ 100 ਸੀ.ਏ.ਪੀ.ਐੱਫ. ਕੰਪਨੀਆਂ ਨੂੰ ਤੱਤਕਾਲ ਵਾਪਸ ਬੁਲਾਣ ਅਤੇ ਉਨ੍ਹਾਂ ਨੂੰ ਦੇਸ਼ 'ਚ ਆਪਣੇ-ਆਪਣੇ ਉਨ੍ਹਾਂ ਨਿਰਧਾਰਤ ਸਥਾਨਾਂ 'ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ ਹੈ, ਜਿੱਥੋਂ ਪਿਛਲੇ ਸਾਲ 5 ਅਗਸਤ ਨੂੰ ਜੰਮੂ-ਕਸ਼ਵਮੀਰ ਤੋਂ ਧਾਰਾ 370 ਦੇ ਖਾਤਮੇ ਅਤੇ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਨ ਤੋਂ ਬਾਅਦ ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ ਤਾਇਨਾਤ ਕੀਤਾ ਗਿਆ ਸੀ।
 


Inder Prajapati

Content Editor

Related News