ਪ੍ਰਯਾਗਰਾਜ ’ਚ ਹਿਸਟਰੀ ਸ਼ੀਟਰ ਦੀ ਹੱਤਿਆ
Saturday, Sep 27, 2025 - 09:02 PM (IST)

ਪ੍ਰਯਾਗਰਾਜ (ਯੂ. ਐੱਨ. ਆਈ.)-ਅੱਲ੍ਹਾਪੁਰ ਇਲਾਕੇ ਦੇ ਅਮਿਤਾਭ ਬੱਚਨ ਚੌਕ ਨੇੜੇ ਸ਼ੁੱਕਰਵਾਰ ਰਾਤ ਹਿਸਟਰੀ ਸ਼ੀਟਰ ਸਾਜਨ ਮੇਹਤਰ (35) ਦੀ ਇੱਟਾਂ ਮਾਰ-ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਜਨ ਦਾ ਇਕ ਸਥਾਨਕ ਨੌਜਵਾਨ ਸਿਕੰਦਰ ਅਤੇ ਉਸਦੇ ਦੋਸਤਾਂ ਨਾਲ ਝਗੜਾ ਹੋਇਆ ਸੀ।
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਅਤੇ ਸਾਜਨ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ, ਮ੍ਰਿਤਕ ਅਤੇ ਮੁਲਜ਼ਮ ਦੋਵਾਂ ਦਾ ਅਪਰਾਧਿਕ ਰਿਕਾਰਡ ਹੈ। ਮੁਲਜ਼ਮ ਦੀ ਭਾਲ ਲਈ 4 ਟੀਮਾਂ ਬਣਾਈਆਂ ਗਈਆਂ ਹਨ।