ਅਡਾਨੀ ਨੂੰ ਟਾਰਗੈੱਟ ਕਰਨ ਲਈ ਮਹੂਆ ਮੋਇਤਰਾ ਦਾ ਕੀਤਾ ਇਸਤੇਮਾਲ, ਹੀਰਾਨੰਦਾਨੀ ਨੇ ਖੁਦ ਕੀਤਾ ਖੁਲਾਸਾ
Friday, Oct 20, 2023 - 01:11 AM (IST)
ਨਵੀਂ ਦਿੱਲੀ : ਉਦਯੋਗਪਤੀ ਦਰਸ਼ਨ ਹੀਰਾਨੰਦਾਨੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਹੀਰਾਨੰਦਾਨੀ ਨੇ ਵੀਰਵਾਰ ਖੁਦ ਮੰਨਿਆ ਕਿ ਉਨ੍ਹਾਂ ਨੇ ਉਦਯੋਗਪਤੀ ਗੌਤਮ ਅਡਾਨੀ ਬਾਰੇ ਮੋਦੀ ਸਰਕਾਰ ਨੂੰ ਸਵਾਲ ਪੁੱਛਣ ਲਈ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦਾ ਇਸਤੇਮਾਲ ਕੀਤਾ। ਹੀਰਾਨੰਦਾਨੀ ਨੇ ਮੰਨਿਆ ਕਿ ਟੀਐੱਮਸੀ ਸੰਸਦ ਮੈਂਬਰ ਨੇ ਪੀਐੱਮ ਨਰਿੰਦਰ ਮੋਦੀ ਨੂੰ ਬਦਨਾਮ ਅਤੇ ਸ਼ਰਮਿੰਦਾ ਕਰਨ ਲਈ ਗੌਤਮ ਅਡਾਨੀ 'ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਦੀ ਬੇਦਾਗ ਸਾਖ ਨੇ ਵਿਰੋਧੀ ਧਿਰ ਨੂੰ ਉਨ੍ਹਾਂ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਅਜਿਹਾ ਕੀਤਾ ਗਿਆ। ਹਾਲਾਂਕਿ, ਮਹੂਆ ਮੋਇਤਰਾ ਨੇ ਕਾਰੋਬਾਰੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਰਸ਼ਨ ਹੀਰਾਨੰਦਾਨੀ ਨੇ ਸਰਕਾਰ ਦੇ ਦਬਾਅ ਹੇਠ ਇਹ ਬਿਆਨ ਦਿੱਤਾ ਹੈ। ਸਰਕਾਰ ਨੇ ਉਸ ਦਾ ਕਾਰੋਬਾਰ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : Pierre Poilievre ਨੇ ਟਰੂਡੋ 'ਤੇ ਬਣਾਈ ਬੜ੍ਹਤ, ਹੋ ਸਕਦੇ ਨੇ ਕੈਨੇਡਾ ਦੇ PM ਉਮੀਦਵਾਰ, ਨਵੇਂ ਸਰਵੇਖਣ 'ਚ ਖੁਲਾਸਾ
ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਇਕ ਹਸਤਾਖਰਿਤ ਹਲਫਨਾਮੇ 'ਚ ਹੀਰਾਨੰਦਾਨੀ ਨੇ ਮੰਨਿਆ ਕਿ ਮੋਇਤਰਾ ਦੀ ਵਰਤੋਂ ਅਡਾਨੀ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ। ਦਰਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਪੁੱਛਣ ਲਈ ਸੰਸਦ ਮੈਂਬਰ ਦੇ ਸੰਸਦੀ ਲੌਗਇਨ ਦੀ ਵਰਤੋਂ ਕੀਤੀ। ਹੀਰਾਨੰਦਾਨੀ ਨੇ ਦਾਅਵਾ ਕੀਤਾ ਕਿ ਮਹੂਆ ਨੇ ਸਵਾਲ ਪੁੱਛਣ ਬਦਲੇ ਕਈ ਮੰਗਾਂ ਰੱਖੀਆਂ ਸਨ। ਇਨ੍ਹਾਂ 'ਚ ਮਹਿੰਗੀਆਂ ਲਗਜ਼ਰੀ ਵਸਤੂਆਂ, ਦਿੱਲੀ ਵਿੱਚ ਉਨ੍ਹਾਂ ਦੇ ਅਲਾਟ ਕੀਤੇ ਬੰਗਲੇ ਦੇ ਨਵੀਨੀਕਰਨ 'ਚ ਸਹਾਇਤਾ, ਯਾਤਰਾ ਅਤੇ ਛੁੱਟੀਆਂ ਦੇ ਖਰਚੇ ਸ਼ਾਮਲ ਸਨ। ਇਸ ਤੋਂ ਇਲਾਵਾ ਭਾਰਤ ਦੇ ਅੰਦਰ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਯਾਤਰਾਵਾਂ ਲਈ ਵੀ ਲਾਜਿਸਟੀਕਲ ਮਦਦ ਲਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵਾਪਰੀ ਬੇਅਦਬੀ ਦੀ ਵੱਡੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਲਾਈ ਅੱਗ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕੀਤੀ ਸੀ ਸ਼ਿਕਾਇਤ
ਇਸ ਹਫ਼ਤੇ ਦੇ ਸ਼ੁਰੂ 'ਚ ਗੋਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਹੂਆ ਮੋਇਤਰਾ ਦੀ ਸ਼ਿਕਾਇਤ ਕੀਤੀ ਸੀ। ਦੂਬੇ ਨੇ ਦੋਸ਼ਾਂ ਦੀ ਜਾਂਚ ਲਈ ਜਾਂਚ ਕਮੇਟੀ ਬਣਾਉਣ ਲਈ ਲਿਖਿਆ ਸੀ। ਜੈ ਅਨੰਤ ਦੇਹਦਰਾਈ ਨਾਂ ਦੇ ਇਕ ਵਕੀਲ ਦੀ ਚਿੱਠੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਸੰਸਦ ਵਿੱਚ ਸਵਾਲ ਪੁੱਛਣ ਲਈ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਵਿਚਾਲੇ ਰਿਸ਼ਵਤ ਦੇ ਲੈਣ-ਦੇਣ ਦੇ ਅਟੱਲ ਸਬੂਤ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ ਐਡਵਾਈਜ਼ਰੀ ਜਾਰੀ ਕਰ ਆਪਣੇ ਨਾਗਰਿਕਾਂ ਨੂੰ ਇਨ੍ਹਾਂ ਥਾਵਾਂ ਦੀ ਯਾਤਰਾ ਕਰਨ ਤੋਂ ਬਚਣ ਦੀ ਦਿੱਤੀ ਸਲਾਹ
ਭਾਜਪਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਸੀ ਕਿ ਦੇਹਦਰਾਈ ਨੇ ਖੋਜ ਦੇ ਆਧਾਰ 'ਤੇ ਇਹ ਸਿੱਟਾ ਕੱਢਿਆ ਸੀ ਕਿ ਮੋਇਤਰਾ ਵੱਲੋਂ ਹਾਲ ਹੀ 'ਚ ਪੁੱਛੇ ਗਏ 61 ਸਵਾਲਾਂ 'ਚੋਂ 51 ਹੀਰਾਨੰਦਾਨੀ ਅਤੇ ਉਨ੍ਹਾਂ ਦੀ ਕੰਪਨੀ ਦੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵਪਾਰਕ ਸਮੂਹ ਨਾਲ ਗਠਜੋੜ ਦੀ ਆੜ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਦੇਹਦਰਾਏ ਨੇ ਲੋਕ ਸਭਾ ਸਕੱਤਰੇਤ ਨਾਲ ਸਾਂਝੇ ਕੀਤੇ ਸਬੰਧਤ ਕਾਗਜ਼ਾਤ ਨੱਥੀ ਕਰਕੇ ਆਪਣੇ ਦੋਸ਼ਾਂ ਦਾ ਸਮਰਥਨ ਕੀਤਾ ਸੀ। ਮੋਇਤਰਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਟੀਐੱਮਸੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਸੀ ਕਿ ਅਡਾਨੀ ਸਮੂਹ ਅਤੇ ਦੂਬੇ ਦੀ ਵਿਦਿਅਕ ਯੋਗਤਾ 'ਤੇ ਸਵਾਲ ਉਠਾਉਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8