ਹਰਿਆਣਾ ਦੇ ਮੰਦਰ ''ਚ ਹਿੰਦੂ ਬਣ ਕੇ ਲੁੱਕਿਆ ਸੀ ਪਾਕਿਸਤਾਨੀ ਨਾਗਰਿਕ

05/26/2017 5:00:45 PM

ਝੱਜਰ— ਹਰਿਆਣਾ ਦੇ ਝੱਜਰ ਤੋਂ ਪੁਲਸ ਨੇ ਪਛਾਣ ਬਦਲ ਕੇ ਰਹਿ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਹਿਰਾਸਤ 'ਚ ਲਿਆ ਗਿਆ ਸ਼ੱਕੀ, ਝੱਜਰ ਦੇ ਬਹਾਦਰਗੜ੍ਹ ਇਲਾਕੇ 'ਚ ਇਕ ਮੰਦਰ 'ਚ ਰਹਿ ਰਿਹਾ ਸੀ। ਉਸ ਨੇ ਭਾਰਤ ਦਾ ਆਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਆਈ.ਡੀ. ਕਾਰਡ ਵੀ ਬਣਵਾ ਰੱਖਿਆ ਹੈ। ਫਿਲਹਾਲ ਪੁਲਸ ਅਤੇ ਖੁਫੀਆ ਏਜੰਸੀਆਂ ਸ਼ੱਕੀ ਨੌਜਵਾਨ ਤੋਂ ਪੁੱਛ-ਗਿੱਛ ਕਰ ਰਹੀਆਂ ਹਨ। ਸਾਲ 2013 ਤੋਂ ਹੀ ਇੱਥਏ ਰਾਸਰਾਜ ਦੇ ਨਾਂ ਨਾਲ ਰਿਹਾ ਨੌਜਵਾਨ, ਪਾਕਿਸਤਾਨ ਦੇ ਲਰਕਾਨਾ ਹੀ ਹਿੰਦੂ ਕਾਲੋਨੀ ਦਾ ਵਾਸੀ ਹੈ। ਸ਼ੱਕੀ ਕੋਲੋਂ ਭਾਰਤੀ ਗਣਰਾਜ ਦਾ ਵੀਜ਼ਾ ਸਟੈਂਪ ਲੱਗਾ ਪਾਸਪੋਰਟ ਬਰਾਮਦ ਹੋਇਆ ਹੈ। ਸਿਰਫ 33 ਦਿਨਾਂ ਲਈ ਜਾਰੀ ਵੀਜ਼ੇ 'ਚ ਉਸ ਦਾ ਨਾਂ ਰਾਜਾ ਅਤੇ ਪਤਾ ਲਰਕਾਨਾ ਹਿੰਦੂ ਕਾਲੋਨੀ ਦਰਜ ਹੈ।
ਸ਼ੱਕੀ ਨੌਜਵਾਨ ਕੋਲੋਂ ਬਰਾਮਦ ਪਾਸਪੋਰਟ ਅਨੁਸਾਰ ਉਸ ਦੀ ਜਨਮ ਤਰੀਕ ਇਕ ਜਨਵਰੀ 1978 ਦੀ ਦਰਜ ਹੈ। ਉਸ ਕੋਲੋਂ ਭਾਰਤ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਜ਼ਬਤ ਕੀਤਾ ਗਿਆ ਹੈ, ਜਿਸ 'ਚ ਉਸ ਦੀ ਜਨਮ ਤਰੀਕ 13 ਮਾਰਚ 1987 ਲਿਖੀ ਹੋਈ ਹੈ। ਪਾਕਿਸਤਾਨੀ ਨਾਗਰਿਕ ਕੋਲੋਂ ਇਕ ਵੋਟਰ ਆਈ.ਡੀ. ਵੀ ਮਿਲੀ ਹੈ, ਜਿਸ 'ਚ ਉਸ ਦਾ ਪਤਾ ਰਾਜਧਾਨੀ ਦਿੱਲੀ ਦੇ ਛਾਵਲਾ ਇਲਾਕੇ ਦਾ ਲਿਖਿਆ ਹੋਇਆ ਹੈ। ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁਲਸ ਅਤੇ ਖੁਫੀਆ ਏਜੰਸੀਆਂ ਉਸ ਤੋਂ ਪੁੱਛ-ਗਿੱਛ ਕਰ ਰਹੀਆਂ ਹਨ।


Related News