ਪਾਕਿਸਤਾਨ 'ਚ 10 ਮਹੀਨੇ ਫਸੇ ਰਹਿਣ ਮਗਰੋਂ ਪਰਿਵਾਰ ਨੂੰ ਮਿਲੀ ਹਿੰਦੂ ਬੀਬੀ, ਖੁਸ਼ੀ ਦਾ ਨਾ ਰਿਹਾ ਟਿਕਾਣਾ

Wednesday, Nov 25, 2020 - 01:32 PM (IST)

ਪਾਕਿਸਤਾਨ 'ਚ 10 ਮਹੀਨੇ ਫਸੇ ਰਹਿਣ ਮਗਰੋਂ ਪਰਿਵਾਰ ਨੂੰ ਮਿਲੀ ਹਿੰਦੂ ਬੀਬੀ, ਖੁਸ਼ੀ ਦਾ ਨਾ ਰਿਹਾ ਟਿਕਾਣਾ

ਜੋਧਪੁਰ (ਭਾਸ਼ਾ)— ਪਾਕਿਸਤਾਨ ਦੀ ਇਕ ਹਿੰਦੂ ਸ਼ਰਣਾਰਥੀ ਬੀਬੀ 10 ਮਹੀਨੇ ਤੱਕ ਗੁਆਂਢੀ ਦੇਸ਼ ਪਾਕਿਸਤਾਨ 'ਚ ਫਸੇ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਭਾਰਤ 'ਚ ਆਪਣੇ ਪਰਿਵਾਰ ਨੂੰ ਮਿਲੀ, ਤਾਂ  ਖੁਸ਼ੀ ਦਾ ਟਿਕਾਣਾ ਨਾ ਰਿਹਾ। ਭਾਰਤੀ ਨਾਗਰਿਕਤਾ ਲਈ ਬੇਨਤੀ ਕਰਨ ਵਾਲੀ ਜਨਤਾ ਮਾਲੀ ਆਪਣੇ ਪਤੀ ਅਤੇ ਬੱਚਿਆਂ ਨਾਲ ਐੱਨ. ਓ. ਆਰ. ਆਈ. ਵੀਜ਼ਾ (No Objection for Return to India) 'ਤੇ ਫ਼ਰਵਰੀ 'ਚ ਪਾਕਿਸਤਾਨ ਦੇ ਮੀਰਪੁਰ ਖਾਸ ਵਿਚ ਆਪਣੀ ਬੀਮਾਰ ਮਾਂ ਨੂੰ ਮਿਲਣ ਗਈ ਸੀ ਪਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੱਗੀ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਯਾਤਰਾ ਕਰਨ ਦੀ ਆਗਿਆ ਨਹੀਂ ਮਿਲੀ, ਕਿਉਂਕਿ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਸੀ। ਜਿਸ ਕਾਰਨ ਉਹ ਗੁਆਂਢੀ ਦੇਸ਼ ਵਿਚ ਹੀ ਫਸ ਗਈ, ਜਦਕਿ ਉਸ ਦਾ ਪਤੀ ਅਤੇ ਬੱਚੇ ਜੁਲਾਈ ਮਹੀਨੇ ਵਿਚ ਵਾਪਸ ਆ ਗਏ। ਬੀਬੀ ਨੂੰ ਆਪਣੇ ਪਤੀ ਅਤੇ ਬੱਚਿਆਂ ਨਾਲ ਟਰੇਨ ਵਿਚ ਸਵਾਰ ਹੋਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਗਿਆ ਸੀ। 

ਇਹ ਵੀ ਪੜ੍ਹੋ: 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ

ਦੱਸ ਦੇਈਏ ਕਿ ਐੱਨ. ਓ. ਆਰ. ਆਈ. ਵੀਜ਼ਾ ਪਾਕਿਸਤਾਨੀ ਨਾਗਰਿਕਾਂ ਨੂੰ ਲੰਬੀ ਮਿਆਦ ਦੇ ਵੀਜ਼ਾ 'ਤੇ ਭਾਰਤ ਵਿਚ ਰਹਿਣ ਦੌਰਾਨ ਪਾਕਿਸਤਾਨ ਦੀ ਯਾਤਰਾ ਕਰਨ ਅਤੇ 60 ਦਿਨਾਂ ਦੇ ਅੰਦਰ ਪਰਤਣ ਦੀ ਆਗਿਆ ਦਿੰਦਾ ਹੈ। ਸਤੰਬਰ ਮਹੀਨੇ ਵਿਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜਸਥਾਨ ਹਾਈ ਕੋਰਟ ਨੂੰ  ਐੱਨ. ਓ. ਆਰ. ਆਈ. ਵੀਜ਼ਾ ਖਤਮ ਹੋਣ ਤੋਂ ਬਾਅਦ 410 ਪਾਕਿਸਤਾਨੀ ਹਿੰਦੂ ਸ਼ਰਣਾਰਥੀਆਂ ਦੇ ਪਾਕਿਸਤਾਨ ਵਿਚ ਫਸੇ ਹੋਣ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ

ਪਾਕਿਸਤਾਨ ਦੇ ਘੱਟ ਗਿਣਤੀ ਪ੍ਰਵਾਸੀਆਂ ਨਾਲ ਸਬੰਧਤ ਮੁੱਦਿਆਂ 'ਤੇ ਅਦਾਲਤ ਵਲੋਂ ਨਿਯੁਕਤ ਸੱਜਣ ਸਿੰਘ ਨੇ ਦੱਸਿਆ ਕਿ ਇਹ ਸ਼ਰਣਾਰਥੀ ਲੰਬੀ ਮਿਆਦ ਦਾ ਵੀਜ਼ਾ 'ਤੇ ਭਾਰਤ ਵਿਚ ਰਹਿ ਰਹੇ ਸਨ ਅਤੇ ਐੱਨ. ਓ. ਆਰ. ਆਈ. ਵੀਜ਼ਾ 'ਤੇ ਤਾਲਾਬੰਦੀ ਤੋਂ ਪਹਿਲਾਂ ਪਾਕਿਸਤਾਨ ਗਏ ਸਨ। ਉਦੋਂ ਗ੍ਰਹਿ ਮੰਤਰਾਲਾ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਵੀਜ਼ਾ ਦਾ ਵਿਸਥਾਰ ਕਰਦੇ ਹੋਏ ਛੇਤੀ ਹੀ ਦੇਸ਼ ਵਾਪਸ ਲਿਆਂਦਾ ਜਾਵੇਗਾ। ਸੀਮਾਂਤ ਲੋਕ ਸੰਘ ਪ੍ਰਧਾਨ ਹਿੰਦੂ ਸਿੰਘ ਸੋਢਾ ਨੇ ਕਿਹਾ ਕਿ ਸੰਗਠਨ ਨੇ ਇਸ ਮੁੱਦੇ ਨੂੰ ਰਾਜਸਥਾਨ ਸਰਕਾਰ ਦੇ ਨਾਲ-ਨਾਲ ਕੇਂਦਰ ਤੱਕ ਪਹੁੰਚਾਇਆ ਸੀ। ਸੋਢਾ ਨੇ ਕਿਹਾ ਕਿ 6 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਅਸੀਂ ਬੀਬੀ ਮਾਲੀ ਨੂੰ ਵਾਪਸ ਲਿਆਉਣ 'ਚ ਸਫ਼ਲ ਰਹੇ, ਜੋ ਕਿ ਤਾਲਾਬੰਦੀ ਕਾਰਨ ਪਾਕਿਸਤਾਨ ਵਿਚ ਫਸ ਗਈ ਸੀ।

ਇਹ ਵੀ ਪੜ੍ਹੋ: ਇਸ ਕਾਰੋਬਾਰੀ ਦੇ ਸ਼ੌਕ ਅਵੱਲੇ, 25 ਸਾਲ ਦੀ ਮਿਹਨਤ ਨਾਲ ਇਕੱਠੇ ਕੀਤੇ 150 ਸਾਲ ਪੁਰਾਣੇ 'ਲੈਂਪਸ'


author

Tanu

Content Editor

Related News