ਹਿਮਾਚਲ ਦੇ ਤਾਪਮਾਨ ’ਚ ਵਾਧਾ, ਮੀਂਹ ਦੇ ਆਸਾਰ

03/24/2019 2:15:27 AM

ਸ਼ਿਮਲਾ, (ਆਈ. ਏ. ਐੱਨ. ਐੱਸ.)– ਹਿਮਾਚਲ ਪ੍ਰਦੇਸ਼  ਦੇ ਤਾਪਮਾਨ ’ਚ ਸ਼ਨੀਵਾਰ ਨੂੰ ਹਲਕਾ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਹਫਤੇ ਸੂਬੇ ਵਿਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 25-26 ਮਾਰਚ ਨੂੰ  ਜ਼ਿਆਦਾ ਮੀਂਹ ਪੈਣ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਲਾਹੌਲ ਅਤੇ ਸਪਿਤੀ ਜ਼ਿਲੇ ਵਿਚ ਸਥਿਤ ਕੇਲੋਂਗ ਸੂਬੇ ਵਿਚ ਸਭ  ਤੋਂ ਠੰਡਾ ਰਿਹਾ। ਜਿੱਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸ਼ਿਮਲਾ ਵਿਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸ਼ੁੱਕਰਵਾਰ ਨੂੰ 6.5 ਡਿਗਰੀ ਸੀ। ਸ਼ਹਿਰ ਦਾ ਵੱਧ ਤੋਂ  ਵੱਧ ਤਾਪਮਾਨ 18 ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। 
 


KamalJeet Singh

Content Editor

Related News