ਹਿਮਾਚਲ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਨੂੰ ਮਿਲੇਗਾ ਹੋਟਲਾਂ ''ਚ ਡਿਸਕਾਊਂਟ

07/09/2019 1:02:36 PM

ਸ਼ਿਮਲਾ— ਆਫ ਸੀਜਨ 'ਚ ਸੈਲਾਨੀਆਂ ਨੂੰ ਰਿਝਾਉਣ ਲਈ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਨੇ ਮਾਨਸੂਨ ਪੈਕੇਜ ਲਾਂਚ ਕੀਤਾ ਹੈ। ਇਸ ਦੇ ਅਧੀਨ 16 ਜੁਲਾਈ ਤੋਂ ਲੈ ਕੇ 14 ਸਤੰਬਰ ਤੱਕ ਸੈਰ-ਸਪਾਟਾ ਨਿਗਮ ਦੇ 52 ਹੋਟਲਾਂ 'ਚ ਮਾਨਸੂਨ ਪੈਕੇਜ ਦੇ ਅਧੀਨ 20 ਤੋਂ ਲੈ ਕੇ 50 ਫੀਸਦੀ ਤੱਕ ਡਿਸਕਾਊਂਟ ਮਿਲੇਗਾ। ਸੈਰ-ਸਪਾਟਾ ਨਿਗਮ ਦੇ ਸ਼ਿਮਲਾ, ਚਾਇਲ, ਪਰਵਾਣੂੰ, ਬੜੋਗ, ਰਾਮਪੁਰ, ਮੰਡੀ, ਕੁੱਲੂ, ਧਰਮਸ਼ਾਲਾ, ਜਵਾਲਾਜੀ, ਪਾਲਮਪੁਰ ਅਤੇ ਚੰਬਾ, ਡਲਹੌਜੀ ਸਥਿਤ ਹੋਟਲਾਂ 'ਚ ਕਮਰਿਆਂ ਦੀ ਬੁਕਿੰਗ 'ਤੇ ਡਿਸਕਾਊਂਟ ਦੀ ਸਹੂਲਤ ਮਿਲੇਗੀ। ਖਾਣ ਅਤੇ ਪੀਣ ਦੇ ਸਾਮਾਨ ਲਈ ਸੈਲਾਨੀਆਂ ਨੂੰ ਪੂਰੇ ਪੈਸੇ ਚੁਕਾਉਣੇ ਪੈਣਗੇ। ਸਭ ਤੋਂ ਵਧ 50 ਫੀਸਦੀ ਡਿਸਕਾਊਂਟ ਸਿਰਫ ਇਕ ਜਗ੍ਹਾ ਲਾਗ ਹਟ ਹੋਟਲ ਮਨਾਲੀ 'ਚ ਮਿਲੇਗਾ। 6 ਹੋਟਲਾਂ 'ਚ 40 ਫੀਸਦੀ, ਚਾਰ ਹੋਟਲਾਂ 'ਚ 35 ਫੀਸਦੀ, 15 ਹੋਟਲਾਂ 'ਚ 30 ਫੀਸਦੀ, 17 ਹੋਟਲਾਂ 'ਚ 25 ਫੀਸਦੀ ਅਤੇ 9 ਹੋਟਲਾਂ 'ਚ 20 ਫੀਸਦੀ ਤੱਕ ਡਿਸਕਾਊਂਟ ਮਿਲੇਗਾ।  ਸੈਰ-ਸਪਾਟਾ ਸੀਜਨ ਕਾਰਨ 10 ਅਗਸਤ ਤੋਂ 15 ਅਗਸਤ, ਪਹਿਲੀ ਸਤੰਬਰ ਤੋਂ ਤਿੰਨ ਸਤੰਬਰ, 7 ਅਤੇ 8 ਸਤੰਬਰ ਦੌਰਾਨ ਕਿਸੇ ਵੀ ਹੋਟਲ 'ਚ ਮਾਨਸੂਨ ਪੈਕੇਜ ਲਾਗੂ ਨਹੀਂ ਰਹੇਗਾ।

ਇਨ੍ਹਾਂ ਹੋਟਲਾਂ 'ਚ ਮਿਲੇਗਾ 40 ਫੀਸਦੀ ਡਿਸਕਾਊਂਟ
ਗੋਲਫ ਗਲੇਡ ਨਾਲਦੇਹਰਾ, ਬਾਘਲ ਦਾੜਲਾਘਾਟ, ਚਾਂਸ਼ਲ ਰੇਹੜੂ, ਉਹਲ ਜੋਗਿੰਦਰਨਗਰ, ਹਡਿੰਬਾ ਕਾਟੇਜ ਮਨਾਲੀ ਅਤੇ ਸਿਲਵਰਮੂਨ ਮਨਾਲੀ 'ਚ 40 ਫੀਸਦੀ ਡਿਸਕਾਊਂਟ ਮਿਲੇਗਾ। ਟੂਰਿਸਟ ਇਨ ਰਾਜਗੜ੍ਹ, ਗਿਰੀਗੰਗਾ ਰਿਜਾਰਟ ਖੜਾਪੱਥਰ, ਲੇਕ ਵਿਊ ਬਿਲਾਸਪੁਰ ਅਤੇ ਸਰਵਰੀ ਕੁੱਲੂ 'ਚ 35 ਫੀਸਦੀ ਡਿਸਕਾਊਂਟ ਮਿਲੇਗਾ। ਟੂਰਿਸਟ ਇਨ ਰਾਜਗੜ੍ਹ, ਗਿਰੀਗੰਗਾ ਰਿਜਾਰਟ ਖੜਾਪੱਥਰ, ਲੇਕ ਵਿਊ ਬਿਲਾਸਪੁਰ ਅਤੇ ਸਰਵਰੀ ਕੁੱਲੂ 'ਚ 35 ਫੀਸਦੀ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਮਮਲੇਸ਼ਵਰ ਚਿੰਡੀ (ਚੁਰਾਗ), ਚਾਇਲ ਪੈਲੇਸ ਚਾਇਲ (ਮੇਨ ਕੰਪਲੈਕਸ), ਕੁੰਜੁਮ ਮਨਾਲੀ, ਰੋਹਤਾਂਗ ਮਨਾਲਸੁ ਮਨਾਲੀ, ਕੈਸਰ ਨੱਗਰ, ਕਲੱਬ ਹਾਊਸ ਧਰਮਸ਼ਾਲਾ, ਕਸ਼ਮੀਰ ਹਾਊਸ ਧਰਮਸ਼ਾਲਾ, ਟੀਬੜ ਪਾਲਮਪੁਰ, ਨਿਯੁਗਲ ਪਾਲਮਪੁਰ, ਮਣੀਮਹੇਸ਼, ਡਲਹੌਜੀ, ਦੇਵਦਾਰ ਖਜਿਆਰ, ਦਿ ਨੁਪੂਰ ਨੂਰਪੁਰ, ਚਿੰਤਪੂਰਨੀ ਹਾਈਟਸ ਚਿੰਤਪੂਰਨੀ ਅਤੇ ਇਰਾਵਤੀ ਚੰਬਾ 'ਚ 30 ਫੀਸਦੀ ਡਿਸਕਾਊਂਟ ਦਿੱਤਾ ਜਾਵੇਗਾ।


DIsha

Content Editor

Related News