ਹਿਮਾਚਲ ਪ੍ਰਦੇਸ਼ ''ਚ 10 ਸਾਲਾਂ ''ਚ 30,993 ਸੜਕ ਹਾਦਸੇ, 11,561 ਮੌਤਾਂ

06/22/2019 10:52:54 AM

ਕੁੱਲੂ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਵੀਰਵਾਰ ਨੂੰ ਇਕ ਭਿਆਨਕ ਬੱਸ ਹਾਦਸੇ 'ਚ ਕਰੀਬ 44 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਵਧ ਯਾਤਰੀ ਜ਼ਖਮੀ ਹੋ ਗਏ। ਇਕ ਵਾਰ ਫਿਰ ਸੜਕ ਹਾਦਸੇ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਨਾਲ ਪਹਾੜੀ ਰਸਤਿਆਂ 'ਤੇ ਲਾਪਰਵਾਹੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰ ਘਿਰ ਗਈ ਹੈ। ਇਹ ਅੰਕੜੇ ਇਸ ਲਈ ਵੀ ਭਿਆਨਕ ਹਨ ਕਿ ਪਿਛਲੇ 10 ਸਾਲਾਂ 'ਚ ਸੂਬੇ 'ਚ ਕਰੀਬ 30,993 ਸੜਕ ਹਾਦਸੇ ਹੋਏ ਹਨ, ਜਿਨ੍ਹਾਂ 'ਚੋਂ 11,561 ਲੋਕ ਮੌਤ ਦੇ ਸ਼ਿਕਾਰ ਹੋਏ ਹਨ।
ਜ਼ਿਕਰਯੋਗ ਹੈ ਕਿ ਕੁੱਲੂ ਜ਼ਿਲੇ ਦੇ ਬੰਜਰ ਖੇਤਰ 'ਚ 60 ਤੋਂ ਵਧ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ 'ਚ ਡਿੱਗ ਗਈ। ਇਸ ਘਟਨਾ ਤੋਂ ਬਾਅਦ ਹੁਣ ਤੱਕ 44 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ। ਉੱਥੇ ਹੀ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਯਾਤਰੀਆਂ ਨਾਲ ਭਰੀ ਬੱਸ ਬੰਜਰ ਤੋਂ ਗੜਾਗੁਸ਼ੈਣੀ ਵੱਲ ਜਾ ਰਹੀ ਸੀ, ਉਦੋਂ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਅਚਾਨਕ ਬੱਸ 'ਤੇ ਕੰਟਰੋਲ ਗਵਾ ਦਿੱਤਾ ਅਤੇ ਇਹ ਵੱਡਾ ਹਾਦਸਾ ਹੋ ਗਿਆ।

10 ਸਾਲਾਂ 'ਚ 11,561 ਮੌਤਾਂ
ਦੂਜੇ ਪਾਸੇ ਜੈ ਰਾਮ ਠਾਕੁਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਪਰ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਆਖਰ ਪਹਾੜੀ ਇਲਾਕਿਆਂ 'ਤੇ ਲਗਾਤਾਰ ਹੋ ਰਹੇ ਸੜਕ ਹਾਦਸਿਆਂ 'ਤੇ ਰੋਕ ਕਿਉਂ ਨਹੀਂ ਹੈ। ਇਹ ਸਵਾਲ ਇਸ ਲਈ ਵੀ ਅਹਿਮ ਹੈ ਕਿ ਸਾਲ 2009 ਤੋਂ 2018 ਤੱਕ ਦਰਮਿਆਨ ਸੂਬੇ 'ਚ 30,993 ਸੜਕ ਹਾਦਸੇ ਹੋਏ ਹਨ। ਇਸ ਹਾਦਸੇ 'ਚ ਜਿੱਥੇ 11,561 ਲੋਕਾਂ ਦੀ ਜਾਨ ਚੱਲੀ ਗਈ, ਉੱਥੇ ਹੀ 53,909 ਲੋਕ ਜ਼ਖਮੀ ਹੋਏ।

ਇਸ ਸਾਲ ਹੁਣ ਤੱਕ ਗਈ 430 ਦੀ ਜਾਨ
ਹਿਮਾਚਲ ਪ੍ਰਦੇਸ਼ 'ਚ ਸਿਰਫ ਇਸ ਸਾਲ ਹੋਏ ਸੜਕ ਹਾਦਸਿਆਂ ਦੀ ਗੱਲ ਕਰੀਏ ਤਾਂ 31 ਮਈ  ਤੱਕ 1168 ਸੜਕ ਹਾਦਸੇ ਹੋਏ ਹਨ। ਇਨ੍ਹਾਂ 'ਚ 430 ਲੋਕਾਂ ਦੀ ਜਾਨ ਗਈ ਹੈ, ਜਦੋਂ ਕਿ 2155 ਲੋਕ ਜ਼ਖਮੀ ਹੋਏ ਹਨ।


DIsha

Content Editor

Related News