ਹਿਮਾਚਲ ਪ੍ਰਦੇਸ਼ : ਰੋਹੜੂ ਦੇ ਵਿਧਾਇਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ
Saturday, Sep 26, 2020 - 04:27 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਰੋਹੜੂ ਦੇ ਵਿਧਾਇਕ ਲਾਲ ਬ੍ਰਾਕਟਾ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲੇ ਸੂਬੇ ਦੇ 8ਵੇਂ ਵਿਧਾਇਕ ਬਣ ਗਏ ਹਨ। ਕਾਂਗਰਸ ਵਿਧਾਇਕ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਸ਼ਨੀਵਾਰ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ। ਸੂਬੇ 'ਚ ਹੁਣ ਤੱਕ ਭਾਜਪਾ ਦੇ 6 ਅਤੇ ਕਾਂਗਰਸ ਦੇ 2 ਵਿਧਾਇਕ ਪੀੜਤ ਪਾਏ ਗਏ ਹਨ।
ਬ੍ਰਾਕਟਾ ਨੇ ਆਪਣੇ ਫੇਸਬੁੱਕ ਪੋਸਟ 'ਚ ਕਿਹਾ ਕਿ ਪਿਛਲੇ 12 ਦਿਨਾਂ ਤੋਂ ਉਨ੍ਹਾਂ ਨੇ ਕਿਸੇ ਜਨਤਕ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਹੈ, ਇਸ ਲਈ ਖੇਤਰ ਦੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਸ਼ਿਮਲਾ 'ਚ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਨੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।