ਬਹੁ-ਚਰਚਿਤ ਗੁੜੀਆ ਰੇਪ ਤੇ ਕਤਲ ਮਾਮਲਾ: ਨੀਲੂ ਦੋਸ਼ੀ ਕਰਾਰ, 11 ਮਈ ਨੂੰ ਹੋਵੇਗਾ ਸਜ਼ਾ ਦਾ ਐਲਾਨ
Thursday, Apr 29, 2021 - 11:04 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਬਹੁਚਰਚਿਤ ਕੋਟਖਾਈ ਸਮੂਹਕ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਚ ਦੋਸ਼ੀ ਨੀਲੂ ਚਰਾਨੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਦੋਸ਼ੀ ਨੀਲੂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ। ਕੋਰਟ ਨੇ ਬੁੱਧਵਾਰ ਦੁਪਹਿਰ ਫ਼ੈਸਲਾ ਸੁਣਾਇਆ। ਹਾਲਾਂਕਿ ਹਾਲੇ ਕੋਰਟ ਨੇ ਸਜ਼ਾ ਦਾ ਐਲਾਨ ਨਹੀਂ ਕੀਤਾ ਹੈ। 11 ਮਈ ਨੂੰ ਸਜ਼ਾ 'ਤੇ ਬਹਿਸ ਤੋਂ ਬਾਅਦ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ ਇਸ ਮਾਮਲੇ 'ਚ 13 ਅਪ੍ਰੈਲ 2018 ਨੂੰ ਇਕ ਨੀਲੂ ਨਾਮੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਵਿਰੁੱਧ ਜੁਲਾਈ 2018 ਨੂੰ ਕੋਰਟ 'ਚ ਚਲਾਨ ਪੇਸ਼ ਕੀਤਾ ਸੀ। ਹੁਣ ਨੀਲੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉੱਥੇ ਹੀ ਸੀ.ਬੀ.ਆਈ. ਜਾਂਚ ਤੋਂ ਅਸੰਤੁਸ਼ਟ ਗੁੜੀਆ ਦੇ ਪਰਿਵਾਰ ਵਾਲਿਆਂ ਨੇ ਹਾਈ ਕੋਰਟ 'ਚ ਮਾਮਲੇ ਦੀ ਮੁੜ ਜਾਂਚ ਦੀ ਮੰਗ ਵੀ ਰੱਖੀ ਹੈ। ਜਿਸ ਦੀ ਸੁਣਵਾਈ ਪਹਿਲਾਂ 9 ਅਪ੍ਰੈਲ ਨੂੰ ਡਬਲ ਬੈਂਚ ਕੋਰਟ ਮੁੱਖ ਜੱਜ ਲਿੰਗਪਾ ਨਾਰਾਇਣ ਸਵਾਮੀ ਅਤੇ ਜੱਜ ਅਨੂਪ ਚਿਟਕਾਰਾ ਦੀ ਬੈਂਚ ਦੇ ਸਾਹਮਣੇ ਹੋਈ ਸੀ। ਮਾਮਲੇ 'ਚ ਮੁੜ ਤੋਂ ਜਾਂਚ ਹੋਵੇਗੀ ਜਾਂ ਨਹੀਂ ਇਸ ਲਈ ਅਗਲੀ ਸੁਣਵਾਈ 3 ਮਈ ਨੂੰ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪਟਨਾ ’ਚ ਕੋਵਿਡ ਵੈਕਸੀਨ ਦਾ ਝਾਂਸਾ ਦੇ ਕੇ ਕੁੜੀ ਨਾਲ ਸਮੂਹਕ ਜਬਰ-ਜ਼ਨਾਹ
ਗੁੜੀਆ ਦੇ ਪਰਿਵਾਰ ਵਾਲੇ ਸੀ.ਬੀ.ਆਈ. ਜਾਂਚ ਤੋਂ ਅਸੰਤੁਸ਼ਟ ਹਨ ਅਤੇ ਮਾਮਲੇ ਦੀ ਮੁੜ ਜਾਂਚ ਕਰਨ ਦੀ ਮੰਗ ਕਰ ਰਹੇ ਹਨ। ਯਾਦ ਰਹੇ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਦੇ ਮਹਾਸੂ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ 4 ਜੁਲਾਈ 2017 ਨੂੰ ਸਕੂਲ ਤੋਂ ਆਉਣ ਤੋਂ ਬਾਅਦ ਅਚਾਨਕ ਲਾਪਤਾ ਹੋ ਗਈ ਸੀ। 2 ਦਿਨ ਬਾਅਦ 6 ਜੁਲਾਈ ਨੂੰ ਉਸ ਦੀ ਲਾਸ਼ ਜੰਗਲ 'ਚ ਮਿਲੀ। ਫੋਰੈਂਸਿਕ ਰਿਪੋਰਟ 'ਚ ਵਿਦਿਆਰਥਣ ਨਾਲ ਜਬਰ ਜ਼ਨਾਹ ਤੋਂ ਬਾਅਦ ਕਤਲ ਦੀ ਪੁਸ਼ਟੀ ਹੋਈ ਸੀ। ਸ਼ੁਰੂਆਤ 'ਚ ਸ਼ਿਮਲਾ ਪੁਲਸ ਨੇ ਗੈਂਗਰੇਪ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ 5 ਦੋਸ਼ੀ ਵੀ ਗ੍ਰਿਫ਼ਤਾਰ ਕੀਤੇ ਪਰ ਐੱਸ.ਆਈ.ਟੀ. ਜਾਂਚ ਤੋਂ ਜਨਤਾ ਸੰਤੁਸ਼ਟ ਨਹੀਂ ਹੋਈ, ਜਿਸ ਕਾਰਨ ਸਰਕਾਰ ਨੇ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਇਹ 5 ਦੋਸ਼ੀ ਬਾਅਦ 'ਚ ਬੇਲ 'ਤੇ ਛੱਡ ਦਿੱਤੇ ਗਏ ਸਨ ਅਤੇ ਸੀ.ਬੀ.ਆਈ. ਵਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 18 ਜੁਲਾਈ 2017 ਨੂੰ ਕੋਟਖਾਈ ਥਾਣੇ 'ਚ ਇਕ ਦੋਸ਼ੀ ਸੂਰਜ ਦੀ ਸ਼ੱਕੀ ਮੌਤ ਤੋਂ ਬਾਅਦ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ। ਕੇਂਦਰ ਵਲੋਂ ਸੀ.ਬੀ.ਆਈ. ਜਾਂਚ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਸਕਣ ਅਤੇ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਦੇਖ ਸਰਕਾਰ ਸੀ.ਬੀ.ਆਈ. ਜਾਂਚ ਨੂੰ ਲੈ ਕੇ ਹਾਈ ਕੋਰਟ ਗਈ ਅਤੇ ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ। ਸੀ.ਬੀ.ਆਈ. ਨੇ ਇਸ ਮਾਮਲੇ 'ਚ 13 ਅਪ੍ਰੈਲ 2018 ਨੂੰ ਇਕ ਨੀਲੂ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਵਿਰੁੱਧ ਜੁਲਾਈ 2018 'ਚ ਕੋਰਟ 'ਚ ਚਲਾਨ ਪੇਸ਼ ਕੀਤਾ ਸੀ। ਹੁਣ ਨੀਲੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ