ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨੇ CM ਸੁੱਖੂ, ਅਗਨੀਹੋਤਰੀ ਨੂੰ ਵੰਡੇ ਵਿਭਾਗ, ਜਾਣੋ ਕੌਣ ਕੀ ਸੰਭਾਲੇਗਾ

Wednesday, Dec 14, 2022 - 11:32 AM (IST)

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨੇ CM ਸੁੱਖੂ, ਅਗਨੀਹੋਤਰੀ ਨੂੰ ਵੰਡੇ ਵਿਭਾਗ, ਜਾਣੋ ਕੌਣ ਕੀ ਸੰਭਾਲੇਗਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਵਿਭਾਗਾਂ ਦੀ ਵੰਡ ਕੀਤੀ ਹੈ। ਮੰਗਲਵਾਰ ਨੂੰ ਇਕ ਅਧਿਕਾਰਤ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਅਗਨੀਹੋਤਰੀ ਜਲ ਸ਼ਕਤੀ, ਆਵਾਜਾਈ ਅਤੇ ਭਾਸ਼ਾ, ਕਲਾ ਅਤੇ ਸੱਭਿਆਚਾਰ ਦੇ ਵਿਭਾਗਾਂ ਨੂੰ ਸੰਭਾਲਣਗੇ, ਜਦੋਂ ਕਿ ਮੁੱਖ ਮੰਤਰੀ ਸੁੱਖੂ ਨੇ ਵਿੱਤ, ਆਮ ਪ੍ਰਸ਼ਾਸਨ, ਗ੍ਰਹਿ, ਯੋਜਨਾ, ਅਮਲਾ ਅਤੇ ਹੋਰ ਵਿਭਾਗ ਆਪਣੇ ਕੋਲ ਰੱਖੇ ਹਨ ਜੋ ਕਿਸੇ ਮੰਤਰੀ ਨੂੰ ਨਹੀਂ ਸੌਂਪੇ ਗਏ ਹਨ। 

ਦੱਸ ਦੇਈਏ ਕਿ ਸੁੱਖੂ ਅਤੇ ਬਾਕੀ ਸਾਰੇ ਕਾਂਗਰਸੀ ਵਿਧਾਇਕਾਂ ਦੇ ਸ਼ੁੱਕਰਵਾਰ ਨੂੰ ਰਾਜਸਥਾਨ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਸੂਬੇ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ 'ਚ ਦੇਰੀ ਹੋ ਸਕਦੀ ਹੈ। ਸੁੱਖੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਕਾਂਗਰਸ ਹਾਈਕਮਾਂਡ ਨਾਲ ਸਲਾਹ ਕਰਨ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਵਿਚ ਪੇਸ਼ੇਵਰ, ਨੌਜਵਾਨ ਅਤੇ ਸਾਰੇ ਵਰਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

ਕਾਂਗਰਸ ਨੇ 68 ਮੈਂਬਰੀ ਵਿਧਾਨ ਸਭਾ ਵਿਚ 40 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਵਿਚ ਕਾਂਗੜਾ ’ਚ 10, ਸ਼ਿਮਲਾ ’ਚ 7, ਊਨਾ, ਸੋਲਨ ਅਤੇ ਹਮੀਰਪੁਰ ਵਿਚ 4-4, ਸਿਰਮੌਰ ’ਚ 3, ਚੰਬਾ ਅਤੇ ਕੁੱਲੂ ਵਿਚ 2-2 ਅਤੇ ਮੰਡੀ, ਬਿਲਾਸਪੁਰ, ਕਿਨੌਰ ਵਿਚ 1-1 ਸੀਟਾਂ ਸ਼ਾਮਲ ਹਨ। ਮੰਤਰੀ ਮੰਡਲ ਵਿਚ ਸਾਰੇ ਖੇਤਰਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਜਾਵੇ।


author

Tanu

Content Editor

Related News