ਹਿਮਾਚਲ ਪ੍ਰਦੇਸ਼ : ਸ਼ਿਮਲਾ ਦੇ ਹਸਪਤਾਲ ''ਚ ਕੋਵਿਡ-19 ਨਾਲ ਪੀੜਤ ਜਨਾਨੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

Wednesday, Sep 23, 2020 - 11:58 AM (IST)

ਹਿਮਾਚਲ ਪ੍ਰਦੇਸ਼ : ਸ਼ਿਮਲਾ ਦੇ ਹਸਪਤਾਲ ''ਚ ਕੋਵਿਡ-19 ਨਾਲ ਪੀੜਤ ਜਨਾਨੀ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਦੇਰ ਰਾਤ ਇਕ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਪੀੜਤ 54 ਸਾਲਾ ਇਕ ਜਨਾਨੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਜਨਾਨੀ ਪਿਛਲੇ ਹਫ਼ਤੇ ਪੀੜਤ ਪਾਈ ਗਈ ਸੀ। ਪੁਲਸ ਸੁਪਰਡੈਂਟ ਮੋਹਿਤ ਚਾਵਲਾ ਨੇ ਦੱਸਿਆ ਕਿ ਕੋਵਿਡ-19 ਜਾਂਚ 'ਚ 18 ਸਤੰਬਰ ਨੂੰ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਜਨਾਨੀ ਨੂੰ ਦੀਨ ਦਿਆਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਚਾਵਲਾ ਨੇ ਕਿਹਾ ਕਿ ਕੋਵਿਡ ਕੇਅਰ ਵਾਰਡ ਦੇ ਬਾਹਰ ਲੱਗੀ ਲੋਹੇ ਦੀ ਗਰਿੱਲ ਨਾਲ ਜਨਾਨੀ ਨੇ ਮੰਗਲਵਾਰ ਰਾਤ 12.10 ਵਜੇ ਫਾਹਾ ਲਗਾਇਆ। ਸੁਪਰਡੈਂਟ ਨੇ ਦੱਸਿਆ ਕਿ ਇਸ ਸੰਬੰਧ 'ਚ ਹਸਪਤਾਲ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲੇ ਪੋਸਟਮਾਰਟਮ ਦੀ ਉਡੀਕ ਕੀਤੀ ਜਾ ਰਹੀ ਹੈ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਨੇ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਓਮਪਤੀ ਜਾਮਵਾਲ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਮੈਜਿਸਟਰੇਟ ਜਾਂਚ ਦੀ ਅਪੀਲ ਕੀਤੀ ਹੈ।


author

DIsha

Content Editor

Related News