ਯਾਤਰੀ ਦੀਆਂ ਜੁਰਾਬਾਂ 'ਚੋਂ ਬਦਬੂ ਆਉਣ 'ਤੇ ਪੂਰੀ ਬੱਸ ਲੈ ਗਏ ਥਾਣੇ

12/03/2017 1:52:20 AM

ਸ਼ਿਮਲਾ— ਜੇਲ ਦੀ ਹਵਾ ਅਕਸਰ ਦੋਸ਼ੀ ਲੋਕ ਹੀ ਖਾਂਦੇ ਹਨ ਪਰ ਕਦੇ-ਕਦੇ ਲੋਕਾਂ ਵਲੋਂ ਅਜੀਬੋ-ਗਰੀਬ ਸ਼ਿਕਾਇਤਾਂ ਕਰਨ 'ਤੇ ਵੀ ਕਈ ਵਿਅਕਤੀਆਂ ਨੂੰ ਜੇਲ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਹਿਮਾਚਲ ਪ੍ਰਦੇਸ਼ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਵਿਅਕਤੀ ਨੂੰ ਲੋਕਾਂ ਦੀ ਸ਼ਿਕਾਇਤ 'ਤੇ ਜੇਲ ਦੀ ਹਵਾ ਖਾਣੀ ਪੈ ਗਈ। ਅਜਿਹਾ ਉਸ ਸਮੇਂ ਹੋਇਆ ਜਦੋਂ 27 ਸਾਲਾ ਪ੍ਰਕਾਸ਼ ਕੁਮਾਰ ਬੱਸ 'ਚ ਸਵਾਰ ਹੋਇਆ। ਜਿਸ ਤੋਂ ਬਾਅਦ ਬੱਸ 'ਚ ਸਵਾਰ ਯਾਤਰੀ ਉਸ ਦੀਆਂ ਜੁਰਾਬਾਂ 'ਚੋਂ ਆ ਰਹੀ ਅਜੀਬ ਬਦਬੂ ਤੋਂ ਪਰੇਸ਼ਾਨ ਹੋ ਗਏ। ਇਸ ਦੌਰਾਨ ਯਾਤਰੀਆਂ ਅਤੇ ਪ੍ਰਕਾਸ਼ ਵਿਚਾਲੇ ਬਹਿਸ ਹੋ ਗਈ ਅਤੇ ਉਨ੍ਹਾਂ ਨੇ ਉਸ ਨੂੰ ਜੁਰਾਬਾਂ ਲਾ ਕੇ ਬਾਹਰ ਸੁੱਟਣ ਨੂੰ ਕਿਹਾ ਪਰ ਉਸ ਨੇ ਅਜਿਹਾ ਨਹੀਂ ਕੀਤਾ। ਜਿਸ ਤੋਂ ਬਾਅਦ ਯਾਤਰੀਆਂ ਨੇ ਡਰਾਈਵਰ ਨੂੰ ਪੁਲਸ ਸਟੇਸ਼ਨ ਬੱਸ ਲੈ ਕੇ ਜਾਣ ਨੂੰ ਮਜ਼ਬੂਰ ਕਰ ਦਿੱਤਾ ਅਤੇ ਡਰਾਈਵਰ ਨੂੰ ਪੂਰੀ ਬੱਸ ਥਾਣੇ ਲੈ ਕੇ ਜਾਣੀ ਪੈ ਗਈ।   
ਜਿੱਥੇ ਯਾਤਰੀ ਪ੍ਰਕਾਸ਼ 'ਤੇ ਇਹ ਇਲਜਾਮ ਲਗਾ ਰਹੇ ਸਨ, ਉਥੇ ਹੀ ਪ੍ਰਕਾਸ਼ ਦਾ ਕਹਿਣਾ ਹੈ ਕਿ ਉਸ ਦੀਆਂ ਜੁਰਾਬਾਂ 'ਚੋਂ ਬਦਬੂ ਨਹੀਂ ਆ ਰਹੀ ਸੀ ਪਰ ਯਾਤਰੀਆਂ ਨੇ ਉਸ ਨਾਲ ਬੇਵਜ੍ਹਾ ਲੜਾਈ ਸ਼ੁਰੂ ਕਰ ਲਈ। 


Related News