ਬਜਟ ਪਾਸ ਕਰਨ ਤੋਂ ਬਾਅਦ ਹਿਮਾਚਲ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

Wednesday, Feb 28, 2024 - 05:39 PM (IST)

ਬਜਟ ਪਾਸ ਕਰਨ ਤੋਂ ਬਾਅਦ ਹਿਮਾਚਲ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਬੁੱਧਵਾਰ ਨੂੰ ਵਿੱਤ ਸਾਲ 2024-25 ਦਾ ਬਜਟ ਅਤੇ ਸਰਕਾਰ ਨੂੰ ਏਕੀਕ੍ਰਿਤ ਫੰਡ ਤੋਂ 6,24,21.73 ਕਰੋੜ ਰੁਪਏ ਖਰਚ ਕਰਨ ਲਈ ਅਧਿਕ੍ਰਿਤ ਕਰਨ ਵਾਲੇ ਵਿਨਿਯਮ ਬਿੱਲ ਪਾਸ ਹੋਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਬਜਟ ਭਾਜਪਾ ਵਿਧਾਇਕਾਂ ਦੀ ਗੈਰ-ਮੌਜੂਦਗੀ 'ਚ ਪਾਸ ਕੀਤਾ ਗਿਆ, ਕਿਉਂਕਿ ਪਾਰਟੀ ਦੇ 15 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬਾਕੀ 10 ਮੈਂਬਰਾਂ ਨੇ ਵਿਰੋਧ 'ਚ ਸਦਨ ਤੋਂ ਬਾਈਕਾਟ ਕੀਤਾ। ਭਾਜਪਾ ਨੇਤਾ ਸਤਪਾਲ ਸਿੰਘ ਸੱਤੀ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਕਿਉਂਕਿ ਸਰਕਾਰ ਕੋਲ ਵਿੱਤ ਬਿੱਲ ਪਾਸ ਕਰਨ ਲਈ ਸਦਨ 'ਚ ਬਹੁਮਤ ਨਹੀਂ ਸੀ।

ਇਹ ਵੀ ਪੜ੍ਹੋ : ਅਸਤੀਫ਼ੇ ਦੀਆਂ ਖ਼ਬਰਾਂ ਦਰਮਿਆਨ ਹਿਮਾਚਲ ਦੇ CM ਸੁੱਖੂ ਦਾ ਵੱਡਾ ਬਿਆਨ

ਮੰਗਲਵਾਰ ਨੂੰ ਹੋਈਆਂ ਰਾਜ ਸਭਾ ਚੋਣਾਂ 'ਚ 'ਕ੍ਰਾਸ ਵੋਟਿੰਗ' ਕਰਨ ਵਾਲੇ 6 ਕਾਂਗਰਸ ਵਿਧਾਇਕ ਅਤੇ ਤਿੰਨ ਆਜ਼ਾਦ ਵੀ ਸਦਨ 'ਚ ਮੌਜੂਦ ਨਹੀਂ ਸਨ। ਬਜਟ ਨੂੰ ਕਟੌਤੀ ਪ੍ਰਸਤਾਵਾਂ 'ਤੇ ਚਰਚਾ ਦੇ ਬਿਨਾਂ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਮੰਗਲਵਾਰ ਨੂੰ ਰਾਜ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਅਤੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਵਲੋਂ ਅਸਤੀਫ਼ੇ ਦੇ ਐਲਾਨ ਤੋਂ ਬਾਅਦ ਰਾਜਨੀਤਕ ਉਥਲ-ਪੁਥਲ ਵਿਚਾਲੇ ਵਿਧਾਨ ਸਭਆ ਨੂੰ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ। ਬਜਟ 17 ਫਰਵਰੀ 2024 ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਕੋਲ ਵਿੱਤ ਵਿਭਾਗ ਵੀ ਹੈ। ਬਜਟ 'ਤੇ 19 ਤੋਂ 22 ਫਰਵਰੀ ਤੱਕ ਸਦਨ 'ਚ ਚਰਚਾ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News