ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਉੱਠੀ ਇਹ ਮੰਗ
Thursday, Dec 12, 2024 - 11:27 AM (IST)
ਲੁਧਿਆਣਾ (ਸੁਸ਼ੀਲ) : ਸਰਕਾਰ ਵੱਲੋਂ ਦਿੱਤੀ ਸਰਕਾਰੀ ਬੱਸਾਂ ’ਚ ਫ੍ਰੀ ਸਫਰ ਸਹੂਲਤ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਬੱਸਾਂ ’ਚ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਕੀ ਇਹ ਵਤੀਰਾ ਇਸ ਲਈ ਵਰਤਿਆ ਜਾਂਦਾ ਹੈ ਤਾਂ ਕਿ ਉਹ ਟਿਕਟ ਦੇ ਪੈਸੇ ਨਹੀਂ ਦਿੰਦੀਆਂ। ਬੱਸਾਂ ਦੇ ਕੰਡਕਟਰ ਉਨ੍ਹਾਂ ਨੂੰ ਗਲਤ ਸ਼ਬਦਾਂ ਨਾਲ ਬੁਲਾਉਂਦੇ ਹਨ। ਮੀਡੀਆ ਕਰਮਚਾਰੀ ਜਦੋਂ ਬੱਸ ਅੱਡੇ ਪਹੁੰਚੇ ਤਾਂ ਉਨ੍ਹਾਂ ਨਾਲ ਵਾਰਤਾਲਾਪ ਕਰਦੇ ਹੋਏ ਕੁਝ ਔਰਤਾਂ ਨੇ ਉਕਤ ਬਿਆਨ ਦਿੱਤੇ।
ਉਨ੍ਹਾਂ ਕਿਹਾ ਕਿ ਬੱਸਾਂ ਦਾ ਇੰਤਜ਼ਾਰ ਕਰਨ ਲਈ ਬੱਸ ਅੱਡੇ ’ਚ ਖੜ੍ਹਨ ਅਤੇ ਬੱਸਾਂ ’ਚ ਸਫ਼ਰ ਕਰਨ ਲਈ ਉਨ੍ਹਾਂ ਨੂੰ ਬਹੁਤ ਹੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸਾਂ ’ਚ ਭਾਰੀ ਭੀੜ ਕਾਰਨ ਜੇਕਰ ਉਹ ਖੜ੍ਹਦੀਆਂ ਨੇ ਤਾਂ ਉਨ੍ਹਾਂ ਨੂੰ ਲੋਕ ਮੋਢੇ ਮਾਰਦੇ ਹਨ ਅਤੇ ਜੇਕਰ ਉਹ ਬੱਸਾਂ ’ਚ ਬਹਿੰਦੀਆਂ ਹਨ ਤਾਂ ਫ੍ਰੀ ਸਫ਼ਰ ਕਾਰਨ ਬੱਸ ਕੰਡਕਟਰ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ। ਕੁਝ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਡਕਟਰਾਂ ਵਲੋਂ ਅਪਸ਼ਬਦ ਬੋਲੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬੜੀ ਹੀ ਜ਼ਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਕਿਸੇ ਤਰ੍ਹਾਂ ਦਾ ਵੀ ਸੁਰੱਖਿਆ ਦਾ ਇੰਤਜ਼ਾਮ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਦੀ ਇੱਜ਼ਤ ਅਤੇ ਮਾਣ-ਸਨਮਾਨ ਨਾਲ ਬੱਸਾਂ ’ਚ ਖਿਲਵਾੜ ਹੁੰਦਾ ਹੈ।
ਇਹ ਵੀ ਪੜ੍ਹੋ : ਅਗਲੇ ਸਾਲ ਛੁੱਟੀਆਂ ਹੀ ਛੁੱਟੀਆਂ, ਪੰਜਾਬ ਸਰਕਾਰ ਵਲੋਂ 2025 ਦੀਆਂ ਛੁੱਟੀਆਂ ਦੀ ਸੂਚੀ ਜਾਰੀ
ਬੀਬੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਪਾ ਕਰਕੇ ਉਨ੍ਹਾਂ ਦੀ ਸੁਰੱਖਿਆ ਦਾ ਬੱਸਾਂ ’ਚ ਪੂਰੀ ਤਰ੍ਹਾਂ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਨਿਸ਼ਚਿੰਤ ਹੋ ਕੇ ਆਪਣੇ ਬੱਚਿਆਂ ਨਾਲ ਬੱਸਾਂ ’ਚ ਸਫ਼ਰ ਕਰ ਸਕਣ ਅਤੇ ਕਾਲਜ-ਸਕੂਲਾਂ ’ਚ ਪੜ੍ਹਨ ਵਾਲੀਆਂ ਕੁੜੀਆਂ ਬਿਨਾਂ ਕਿਸੇ ਤੋਂ ਡਰੇ ਬੱਸਾਂ ’ਚ ਸਫਰ ਕਰ ਸਕਣ। ਇਕ ਬੀਬੀ ਨੇ ਗੱਲ ਕਰਦਿਆਂ ਦੱਸਿਆ ਕਿ ਮੈਂ ਰੋਜ਼ਾਨਾ ਬੱਸ ’ਚ ਸਫ਼ਰ ਕਰਦੀ ਹਾਂ। ਇਸ ਦੌਰਾਨ ਬੱਸ ਦੇ ਕੰਡਕਟਰ ਬਹੁਤ ਹੀ ਬਦਸਲੂਕੀ ਨਾਲ ਵਿਵਹਾਰ ਕਰਦੇ ਹਨ। ਬੱਸ ਦੇ ਕੰਡਕਟਰ ਨੇ ਰਸ਼ ਵੇਖ ਕੇ ਮੈਨੂੰ ਪਿੱਛੇ ਤੋਂ ਅੱਗੇ ਬੁਲਾਇਆ ਤੇ ਮੇਰੇ ਨਾਲ ਅਸ਼ਲੀਲਤਾ ਭਰੇ ਸ਼ਬਦ ਵਰਤੇ। ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਜੇਕਰ ਬੱਸਾਂ ’ਚ ਜਨਾਨੀਆਂ ਸਫ਼ਰ ਕਰਦੀਆਂ ਹਨ ਤੇ ਉਨ੍ਹਾਂ ਵਾਸਤੇ ਇਕ ਲੇਡੀ ਕੰਡਕਟਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ
ਇਕ ਹੋਰ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਬੱਸਾਂ ’ਚ ਰੈਗੂਲਰ ਸਫਰ ਕਰਦੀ ਹੈ। ਬੱਸਾਂ ’ਚ ਸਾਡੇ ਨਾਲ ਰੋਜ਼ਾਨਾ ਬਦਸਲੂਕੀ ਕੀਤੀ ਜਾਂਦੀ ਹੈ, ਕਦੇ ਸਾਡੇ ਲਈ ਅਸ਼ਲੀਲ ਸ਼ਬਦ ਵਰਤੇ ਜਾਂਦੇ ਹਨ ਤੇ ਕਦੇ ਸਾਨੂੰ ਬੈਠਣ ਲਈ ਸੀਟ ਨਹੀਂ ਦਿੱਤੀ ਜਾਂਦੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਨਵੀਆਂ ਗਾਈਡ ਲਾਈਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e